ਹੜ੍ਹ ਤੋਂ ਬਾਅਦ ਪੰਜਾਬ ਸਰਕਾਰ ਮਿਸ਼ਨ ਮੋਡ ‘ਚ

22

ਚੰਡੀਗੜ੍ਹ 15 Sep 2025 AJ DI Awaaj

Punjab Desk – ਪੰਜਾਬ ਵਿੱਚ ਹੜ੍ਹ ਦੇ ਪਾਣੀ ਨੇ ਹਾਲਾਂਕਿ ਕਈ ਥਾਵਾਂ ‘ਤੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਰਾਹਤ ਕੰਮਾਂ ਨੂੰ ਲੈ ਕੇ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਹੁਣ ਹੜ੍ਹ ਪ੍ਰਭਾਵਿਤ ਪਸ਼ੂਆਂ ਦੀ ਸਿਹਤ ਸੁਰੱਖਿਆ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ।

24×7 ਕੰਟਰੋਲ ਰੂਮ ਅਤੇ ਮੋਬਾਈਲ ਸਲਾਹ ਸੇਵਾ

ਸੂਬੇ ਦੇ ਹਰ ਜ਼ਿਲ੍ਹੇ ਵਿੱਚ 24×7 ਕੰਟਰੋਲ ਰੂਮ ਸਰਗਰਮ ਹਨ। ਪਹਿਲੀ ਵਾਰ ਕਿਸਾਨਾਂ ਨੂੰ ਮੋਬਾਈਲ ਰਾਹੀਂ ਸਰਕਾਰੀ ਡਾਕਟਰਾਂ ਤੋਂ ਸਿੱਧੀ ਸਲਾਹ ਮਿਲ ਰਹੀ ਹੈ। ਪਿੰਡ ਪੱਧਰ ‘ਤੇ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਪਸ਼ੂਆਂ ਦੀ ਜਾਂਚ, ਇਲਾਜ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰ ਰਹੀਆਂ ਹਨ।

ਮੁਫ਼ਤ ਟੀਕਾਕਰਨ, ਦਵਾਈਆਂ ਤੇ ਚਾਰਾ

ਹੜ੍ਹਾਂ ਤੋਂ ਪ੍ਰਭਾਵਿਤ ਜਾਨਵਰਾਂ ਲਈ ਸਰਕਾਰ ਵੱਲੋਂ ਟਿਕਾਕਰਨ, ਯੂਰੋਮਿਨ, ਖਣਿਜ ਮਿਸ਼ਰਣ, ਐਂਟੀਬਾਇਓਟਿਕਸ ਅਤੇ ਸਾਈਲੇਜ ਪੈਕ ਮੁਫ਼ਤ ਵੰਡੇ ਜਾ ਰਹੇ ਹਨ। ਇਸ ਦੇ ਨਾਲ ਚਾਰਾ ਅਤੇ ਪੀਣ ਵਾਲੇ ਪਾਣੀ ਲਈ ਵੀ ਪ੍ਰਬੰਧ ਕੀਤੇ ਗਏ ਹਨ। ਕਲੋਰੀਨ ਦੀਆਂ ਗੋਲੀਆਂ ਅਤੇ ਉੱਚ ਗੁਣਵੱਤਾ ਵਾਲਾ ਹਰਾ ਤੇ ਸੁੱਕਾ ਚਾਰਾ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ

ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਜਾਣਕਾਰੀ ਪਹੁੰਚਾਉਣ ਲਈ ਸੋਸ਼ਲ ਮੀਡੀਆ ‘ਤੇ ਤਿੰਨ ਵਿਸ਼ੇਸ਼ ਵੀਡੀਓਜ਼ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮਦਦ ਸਿਰਫ਼ 2300 ਪਿੰਡਾਂ ਤੱਕ ਸੀਮਤ ਨਹੀਂ, ਜਿੱਥੇ ਲੋੜ ਹੋਵੇਗੀ, ਉੱਥੇ ਰਾਹਤ ਪਹੁੰਚਾਈ ਜਾਵੇਗੀ।

ਮੁੱਖ ਮੰਤਰੀ ਮਾਨ ਖੁਦ ਮੈਦਾਨ ‘ਚ

ਸਰਕਾਰ ਦੇ ਇਸ ਯਤਨ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰ ਰਹੇ ਹਨ, ਜਦਕਿ ਮੰਤਰੀ, ਵਿਧਾਇਕ ਅਤੇ ਅਧਿਕਾਰੀ ਵੀ ਮੈਦਾਨ ਵਿੱਚ ਸਰਗਰਮ ਹਨ। ਹਰ ਪੱਧਰ ‘ਤੇ ਜ਼ਮੀਨੀ ਨਿਗਰਾਨੀ ਟੀਮਾਂ ਬਣਾਈਆਂ ਗਈਆਂ ਹਨ, ਜੋ ਇਹ ਸੁਨਿਸ਼ਚਿਤ ਕਰ ਰਹੀਆਂ ਹਨ ਕਿ ਮਦਦ ਸਿਰਫ਼ ਕਾਗ਼ਜ਼ੀ formalities ਤੱਕ ਸੀਮਤ ਨਾ ਰਹੇ।

ਪੰਜਾਬੀ ਲੋਕਾਂ ਦਾ ਭਰੋਸਾ ਜਿੱਤ ਰਹੀ ਸਰਕਾਰ

ਇਹ ਮੁਹਿੰਮ ਸਿਰਫ਼ ਸਰਕਾਰੀ ਡਿਊਟੀ ਨਹੀਂ, ਸਗੋਂ ਇੱਕ ਦਰਦ ਨੂੰ ਮਹਿਸੂਸ ਕਰਕੇ ਕੀਤੀ ਜਾ ਰਹੀ ਕੋਸ਼ਿਸ਼ ਹੈ। ਲੋਕ ਕਹਿ ਰਹੇ ਹਨ – ਇਹ ਸਰਕਾਰ ਮੱਧ ਵਰਗ ਅਤੇ ਗਰੀਬ ਦੀ ਹੈ, ਜੋ ਗੱਲਾਂ ਨਹੀਂ ਕਰਦੀ, ਕੰਮ ਕਰਦੀ ਹੈ – ਜ਼ਮੀਨ ‘ਤੇ ਖੜ੍ਹੀ ਹੋਈ।