ਪੰਜਾਬ ਸਰਕਾਰ ਨੇ ਅਸਲਾ ਲਾਇਸੰਸ ਧਾਰਕਾਂ ਲਈ ਈ-ਸੇਵਾ ਪੋਰਟਲ ’ਤੇ ਅਪਲਾਈ ਕਰਨ ਦੀ ਮਿਤੀ ਵਧਾ ਕੇ 31 ਜਨਵਰੀ 2025 ਕੀਤੀ

79

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ

ਫਿਰੋਜ਼ਪੁਰ, 17 ਜਨਵਰੀ 2025: Aj Di Awaaj

ਵਧੀਕ ਜ਼ਿਲ੍ਹਾ ਮੈਜਿਟਰੇਟ ਡਾ. ਨਿਧੀ ਕੁਮੁਦ ਬੰਬਾਹ ਨੇ  ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੰਸ ਨਾਲ ਸਬੰਧਤ ਸੇਵਾਵਾਂ ਸਤੰਬਰ 2019 ਤੋਂ ਈ-ਸੇਵਾ ਪੋਰਟਲ ਰਾਹੀਂ ਸ਼ੁਰੂ ਕੀਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਇਹ ਸੇਵਾਵਾਂ ਈ-ਡਿਸਟ੍ਰਿਕ ਪੋਰਟਲ ’ਤੇ ਮੌਜੂਦ ਸਨ, ਜੋ ਕਿ ਸਤੰਬਰ 2019 ਵਿੱਚ ਬੰਦ ਹੋ ਚੁੱਕਾ ਹੈ। ਸਾਲ 2019 ਵਿੱਚ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲ੍ਹਾ ਫਿਰੋਜਪੁਰ ਦੇ ਕਰੀਬ 3784 ਲਾਇਸੰਸੀਆਂ ਵੱਲੋਂ ਅਸਲਾ ਲਾਇਸੰਸ ਨਾਲ ਸਬੰਧਤ ਕੋਈ ਵੀ ਸੇਵਾ ਈ-ਸੇਵਾ ਪੋਰਟਲ ਰਾਹੀਂ ਅਪਲਾਈ ਨਹੀਂ ਕੀਤੀ ਗਈ ਹੈ, ਜਿਸ ਕਰਕੇ ਉਹਨਾਂ ਦਾ ਡਾਟਾ ਈ-ਸੇਵਾ ਪੋਰਟਲ ’ਤੇ ਅਪਡੇਟ ਨਹੀਂ ਹੋਇਆ ਹੈ। ਉਕਤ ਲਾਇਸੰਸੀਆਂ, ਜਿਨ੍ਹਾਂ ਨੇ ਈ-ਸੇਵਾ ਪੋਰਟਲ ਸਤੰਬਰ 2019 ਤੋਂ ਹੁਣ ਤੱਕ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਨੂੰ ਮਿਤੀ 17/12/2024 ਨੂੰ ਸੁਚਿਤ ਕੀਤਾ ਗਿਆ ਸੀ ਕਿ ਮਿਤੀ 01/01/2025 ਤੋਂ ਪਹਿਲਾਂ-ਪਹਿਲਾਂ ਅਸਲਾ ਲਾਇਸੰਸ ਨਾਲ ਸਬੰਧਤ ਲੋੜੀਂਦੀ ਸਰਵਿਸ ਲਈ ਨਜਦੀਕੀ ਸੇਵਾ ਕੇਂਦਰ ਰਾਹੀਂ ਅਪਲਾਈ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਸਮਾਂ ਸੀਮਾਂ ਵਿੱਚ ਪੰਜਾਬ ਸਰਕਾਰ ਵੱਲੋਂ ਮਿਤੀ 31/01/2025 ਤੱਕ ਵਾਧਾ ਕਰ ਦਿੱਤਾ ਗਿਆ ਹੈ ਇਸ ਲਈ ਹੁਣ ਉਕਤ ਲਾਇਸੰਸੀ ਈ-ਸੇਵਾ ਪੋਰਟਲ ਵਿੱਚ ਮਿਤੀ 31/01/2025 ਤੱਕ ਅਪਲਾਈ ਕਰ ਸਕਦੇ ਹਨ।