17 ਦਸੰਬਰ, 2025 ਅਜ ਦੀ ਆਵਾਜ਼
Sports Desk: ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾਅ ਇਕ ਵਾਰ ਫਿਰ ਚਰਚਾਵਾਂ ਵਿੱਚ ਹਨ। ਅਬੂ ਧਾਬੀ ਵਿੱਚ ਹੋਈ IPL 2026 ਦੀ ਮਿੰਨੀ ਨਿਲਾਮੀ ਦੌਰਾਨ ਦਿੱਲੀ ਕੈਪੀਟਲਸ ਨੇ ਉਨ੍ਹਾਂ ਨੂੰ ₹75 ਲੱਖ ਦੇ ਬੇਸ ਪ੍ਰਾਈਸ ‘ਤੇ ਮੁੜ ਟੀਮ ਵਿੱਚ ਸ਼ਾਮਲ ਕਰ ਲਿਆ। ਦੋ ਵਾਰ ਅਣਵਿਕੇ ਰਹਿਣ ਤੋਂ ਬਾਅਦ ਤੀਜੀ ਕੋਸ਼ਿਸ਼ ਵਿੱਚ ਸ਼ਾਅ ਦੀ ਕਿਸਮਤ ਨੇ ਮੋੜ ਲਿਆ ਅਤੇ ਉਹ ਆਪਣੀ ਪੁਰਾਣੀ ਫਰੈਂਚਾਈਜ਼ੀ ਵੱਲ ਵਾਪਸ ਆ ਗਏ।
ਨਿਲਾਮੀ ਦੌਰਾਨ ਨਿਰਾਸ਼ ਹੋ ਕੇ ਪ੍ਰਿਥਵੀ ਸ਼ਾਅ ਨੇ ਸੋਸ਼ਲ ਮੀਡੀਆ ‘ਤੇ ਇੱਕ ਟੁੱਟੇ ਦਿਲ ਵਾਲਾ ਇਮੋਜੀ ਅਤੇ “It’s okay” ਲਿਖਿਆ ਸੀ। ਪਰ ਕੁਝ ਮਿੰਟਾਂ ਬਾਅਦ ਹੀ ਦਿੱਲੀ ਕੈਪੀਟਲਸ ਨੇ ਉਨ੍ਹਾਂ ਨੂੰ ਖਰੀਦ ਕੇ ਕਹਾਣੀ ਦਾ ਅੰਤ ਬਦਲ ਦਿੱਤਾ। ਟੀਮ ਨਾਲ ਦੁਬਾਰਾ ਜੁੜਨ ‘ਤੇ ਸ਼ਾਅ ਨੇ ਸਵਾਗਤੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “Back to my family।”
2018 ਤੋਂ 2024 ਤੱਕ ਦਿੱਲੀ ਕੈਪੀਟਲਸ ਦਾ ਹਿੱਸਾ ਰਹੇ ਪ੍ਰਿਥਵੀ ਸ਼ਾਅ ਨੇ IPL ਵਿੱਚ 79 ਮੈਚਾਂ ‘ਚ 1892 ਦੌੜਾਂ ਬਣਾਈਆਂ, ਜਿਸ ਦੌਰਾਨ 14 ਅਰਧ-ਸੈਂਕੜੇ ਵੀ ਲਗਾਏ। 2018 ਵਿੱਚ ਅੰਡਰ-19 ਵਰਲਡ ਕੱਪ ਜਿਤਾਉਣ ਤੋਂ ਬਾਅਦ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਡੈਬਿਊ ‘ਤੇ ਸੈਂਕੜਾ ਲਗਾ ਕੇ ਉਹ ਸਭ ਤੋਂ ਘੱਟ ਉਮਰ ਵਿੱਚ ਇਹ ਕਾਰਨਾਮਾ ਕਰਨ ਵਾਲੇ ਦੂਜੇ ਭਾਰਤੀ ਬਣੇ।
ਜੇਕਰ ਗੱਲ ਕੀਤੀ ਜਾਵੇ ਪ੍ਰਿਥਵੀ ਸ਼ਾਅ ਦੀ ਕੁੱਲ ਜਾਇਦਾਦ ਦੀ, ਤਾਂ ਰਿਪੋਰਟਾਂ ਮੁਤਾਬਕ ਉਸਦੀ ਨੈੱਟ ਵਰਥ ਕਰੀਬ ₹25 ਤੋਂ ₹50 ਕਰੋੜ ਦੇ ਵਿਚਕਾਰ ਦੱਸੀ ਜਾਂਦੀ ਹੈ। ਕ੍ਰਿਕਟ ਉਸਦੀ ਆਮਦਨ ਦਾ ਮੁੱਖ ਸਰੋਤ ਹੈ, ਜਿਸ ‘ਚ IPL ਕਾਂਟ੍ਰੈਕਟ, ਭਾਰਤੀ ਟੀਮ ਲਈ ਮੈਚ ਫੀਸ ਅਤੇ ਬ੍ਰਾਂਡ ਐਂਡੋਰਸਮੈਂਟ ਸ਼ਾਮਲ ਹਨ।
ਪ੍ਰਿਥਵੀ ਸ਼ਾਅ ਨੇ ਆਪਣੇ ਕਰੀਅਰ ਦੌਰਾਨ IPL ਤੋਂ ਲਗਭਗ ₹28 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਉਹ MRF, Vivo, Nike, Adidas, Puma, Boat ਅਤੇ ਹੋਰ ਕਈ ਵੱਡੇ ਬ੍ਰਾਂਡਾਂ ਦਾ ਚਿਹਰਾ ਰਹਿ ਚੁੱਕਾ ਹੈ।
ਲਗਜ਼ਰੀ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਪ੍ਰਿਥਵੀ ਸ਼ਾਅ ਮੁੰਬਈ ਦੇ ਬਾਂਦਰਾ ਵੈਸਟ ‘ਚ ਕਰੋੜਾਂ ਦੀ ਕੀਮਤ ਵਾਲੇ ਆਲੀਸ਼ਾਨ ਅਪਾਰਟਮੈਂਟ ਦਾ ਮਾਲਕ ਹੈ। ਉਸਦੇ ਕੋਲ ਮਹਿੰਗੀਆਂ ਕਾਰਾਂ ਵੀ ਹਨ, ਜੋ ਉਸਦੀ ਸ਼ਾਨਦਾਰ ਜ਼ਿੰਦਗੀ ਦੀ ਝਲਕ ਦਿੰਦੀਆਂ ਹਨ।
75 ਲੱਖ ‘ਚ ਖਰੀਦੇ ਜਾਣ ਦੇ ਬਾਵਜੂਦ, ਪ੍ਰਿਥਵੀ ਸ਼ਾਅ ਦੀ ਦੌਲਤ ਅਤੇ ਲਾਈਫਸਟਾਈਲ ਅਜੇ ਵੀ ਕਿਸੇ ਸੂਪਰਸਟਾਰ ਤੋਂ ਘੱਟ ਨਹੀਂ।
Related












