ਰਿਆਦ: 03 Oct 2026 AJ DI Awaaj
International Desk : ਯਮਨ ਵਿੱਚ ਹੂਤੀ ਬਾਗੀਆਂ ਖ਼ਿਲਾਫ਼ ਸਾਊਦੀ ਅਰਬ ਵੱਡੀ ਫੌਜੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ, ਸਾਊਦੀ ਅਰਬ ਬਾਬ-ਅਲ-ਮੰਦੇਬ ਦੇ ਤੱਟੀ ਇਲਾਕਿਆਂ ਨੂੰ ਹੂਤੀਆਂ ਤੋਂ ਮੁੜ ਹਾਸਲ ਕਰਨ ਜਾਂ ਯਮਨ ਦੇ ਕਈ ਮੋਰਚਿਆਂ ‘ਤੇ ਇੱਕੋ ਸਮੇਂ ਹ*ਮਲਾ ਕਰਨ ਦੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ।
ਇਸ ਦੌਰਾਨ ਸਾਊਦੀ ਅਰਬ ਵਿੱਚ 30,000 ਤੋਂ 40,000 ਪਾਕਿਸਤਾਨੀ ਫੌਜੀਆਂ ਦੀ ਤਾਇਨਾਤੀ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੁੱਖ ਭੂਮਿਕਾ ਸਾਊਦੀ ਅਰਬ ਦੀ ਸੁਰੱਖਿਆ ਕਰਨਾ ਹੈ।
ਹੂਤੀਆਂ ਵਿਰੁੱਧ ਸੰਭਾਵਿਤ ਕਾਰਵਾਈ ਦਾ ਸਮਾਂ ਅਜੇ ਤੈਅ ਨਹੀਂ ਹੋਇਆ। ਉੱਥੇ ਹੀ ਹੋਰਮੁਜ਼ ਅਤੇ ਬਾਬ-ਅਲ-ਮੰਦੇਬ ਜਲਡਮਰੂ ਵਿੱਚ ਤਣਾਅ ਕਾਰਨ ਤੇਲ ਅਤੇ ਵਿਸ਼ਵ ਸਮੁੰਦਰੀ ਵਪਾਰ ‘ਤੇ ਵੀ ਅਸਰ ਪੈਣ ਦਾ ਖਦਸ਼ਾ ਹੈ।

















