ਰੈੱਡ ਰਿਬਨ ਕਲੱਬਾਂ ਦੇ ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲੇ

60
ਮਾਨਸਾ, 14 ਨਵੰਬਰ 2025 AJ DI Awaaj
Punjab Desk : ਸਥਾਨਕ ਮਾਤਾ ਸੁੰਦਰੀ ਕਾਲਜ, ਮਾਨਸਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ. ਮਲਕੀਤ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਦੇ 25 ਰੈੱਡ ਰਿਬਨ ਕਲੱਬਾਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਮੇਕਿੰਗ ਮੁਕਾਬਲੇ ਕਰਵਾਏ ਗਏ।
ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਉਪਰਾਲਿਆਂ ਤਹਿਤ ਪੀਅਰ ਐਜੂਕੇਟਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ, ਐੱਚ.ਆਈ.ਵੀ. ਰੋਕਥਾਮ, ਵਲੰਟੀਅਰ ਖੂਨਦਾਨ ਆਦਿ ਵਿਸ਼ਿਆਂ ਬਾਰੇ ਸੁਚੇਤ ਕਰਨ ਲਈ ਸਮੇਂ-ਸਮੇਂ ‘ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਹੀ ਅੱਜ ਦੇ ਮੁਕਾਬਲੇ ਕਰਵਾਏ ਗਏ ਹਨ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਮਾਜਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਚੰਗੇਰੇ ਭਵਿੱਖ ਦੀ ਸਿਰਜਣਾ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਲੜਕੀਆਂ ਹਰੇਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਵਧੇਰੇ ਚੇਤੰਨ ਹੋਣ ਦੀ ਜਰੂਰਤ ਹੈ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਾਹਿਬ ਕਮਲਪ੍ਰੀਤ ਸਿੰਘ ਸਰਕਾਰੀ ਨਹਿਰੂ ਕਾਲਜ ਅਤੇ ਸੁਰਿੰਦਰ ਕੌਰ ਮਾਤਾ ਸੁੰਦਰੀ ਕਾਲਜ ਮਾਨਸਾ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਹਰਮੀਤ ਸਿੰਘ ਅਤੇ ਉਪਾਸ਼ਨਾ ਨੇ ਕ੍ਰਮਵਾਰ ਦੂਜੀ ਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਸਲੋਗਨ ਮੁਕਾਬਲੇ ਵਿੱਚ ਗੀਤਾ ਰਾਣੀ ਸਰਕਾਰੀ ਨਹਿਰੂ ਕਾਲਜ ਪਹਿਲੇ ਸਥਾਨ ‘ਤੇ ਰਹੀ। ਖੁਸ਼ਪ੍ਰੀਤ ਕੌਰ ਮਾਤਾ ਸੁੰਦਰੀ ਕਾਲਜ ਅਤੇ ਰਾਜਵਿੰਦਰ ਕੌਰ ਸਰਕਾਰੀ ਨਹਿਰੂ ਕਾਲਜ ਨੇ ਦੂਜਾ ਸਥਾਨ ਹਾਸਿਲ ਕੀਤੀ।
ਇਸ ਮੌਕੇ ਨੋਡਲ ਅਫਸਰ ਮਨਦੀਪ ਕੌਰ ਬਲਜੀਤ ਸਿੰਘ, ਪਰਮਪ੍ਰੀਤ, ਲੱਖਾ ਸਿੰਘ,ਬੇਅੰਤ ਕੌਰ ਅਵਤਾਰ ਸਿੰਘ, ਸੁਖਵਿੰਦਰ ਸਿੰਘ ਸਮਾਜ ਸੇਵੀ ਤੇ ਕੁਲਵਿੰਦਰ ਸਿੰਘ ਸਟੈਨੋ ਆਦਿ ਹਾਜਰ ਸਨ।