28 ਜੂਨ ਨੂੰ ਪਿਲਾਈਆਂ ਜਾਣਗੀਆਂ ਬੱਚਿਆਂ ਨੂੰ ਪੋਲੀਓ ਬੂੰਦਾਂ

21
ਕੀਰਤਪੁਰ ਸਾਹਿਬ 23 ਜੂਨ 2026 AJ DI Awaaj
Punjab Desk   : ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ. ਸੁਰਜੀਤ ਸਿੰਘ ਜੀ ਵਲ੍ਹੋਂ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 28 ਜੂਨ ਦਿਨ ਐਤਵਾਰ ਨੂੰ ਪੰਜਾਬ ਭਰ ਵਿੱਚ 0 ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਭਲੇ ਹੀ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਗੁਆਂਢੀ ਦੇਸ਼ ਜਿਹਨਾਂ ਦੀ ਹੱਦ ਭਾਰਤ ਨਾਲ਼ ਲੱਗਦੀ ਹੈ, ਵਿੱਚ ਸਾਹਮਣੇ ਆਏ ਪੋਲੀਓ ਕੇਸਾਂ ਕਾਰਨ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਪੋਲੀਓ ਰਾਊਂਡ ਮਿਤੀ 28 ਜੂਨ ਤੋਂ 30 ਜੂਨ ਤੱਕ ਤਿੰਨ ਦਿਨ ਲਈ ਚਲਾਇਆ ਜਾ ਰਿਹਾ ਹੈ। ਪਹਿਲੇ ਦਿਨ ਹਰ ਪਿੰਡ ਅਤੇ ਸ਼ਹਿਰ ਵਿੱਚ ਪੋਲੀਓ ਬੂਥ ਲਗਾਏ ਜਾਣਗੇ ਅਤੇ ਦੂਜੇ ਅਤੇ ਤੀਜੇ ਦਿਨ ਘਰ-ਘਰ ਜਾ ਕੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਬੱਸ ਸਟੈਂਡ ਕੀਰਤਪੁਰ ਸਾਹਿਬ, ਬੱਸ ਸਟੈਂਡ ਨੰਗਲ਼ ਅਤੇ ਰੇਲਵੇ ਸਟੇਸ਼ਨਾਂ ਤੇ ਵੀ ਸਪੈਸ਼ਲ ਬੂਥ ਲਗਾਏ ਜਾਣਗੇ।
ਅੱਜ ਇਸ ਪ੍ਰੋਗਰਾਮ ਸਬੰਧੀ ਇੱਕ ਵਿਸ਼ੇਸ਼ ਸੁਪਰਵਾਈਜ਼ਰ ਮੀਟਿੰਗ ਮਿੰਨੀ ਪੀ.ਐਚ.ਸੀ ਢੇਰ ਵਿਖੇ ਨੋਡਲ ਅਫਸਰ ਡਾ. ਦਿਨੇਸ਼ ਕੁਮਾਰ ਦੀ ਦੇਖ ਰੇਖ ਹੇਠ ਕੀਤੀ ਗਈ ਅਤੇ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਹਨਾਂ ਆਮ ਪਬਲਿਕ ਨੂੰ ਵੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਿਹਤ ਕਰਮੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
     ਇਸ ਮੌਕੇ  ਏ.ਐਮ.ਓ ਡਾ. ਨਿਸ਼ਚਲ ਸ਼ਰਮਾ, ਹੈਲਥ ਇੰਸਪੈਕਟਰ ਸਿਕੰਦਰ ਸਿੰਘ, ਬਲਵੰਤ ਰਾਏ, ਸੁਖਵੀਰ ਸਿੰਘ, ਗੁਰਿੰਦਰ ਸਿੰਘ, ਐਲ.ਐਚ.ਵੀ ਕੁਲਵਿੰਦਰ ਕੌਰ ਅਤੇ ਹੋਰ ਸੁਪਰਵਾਈਜ਼ਰ ਸ਼ਾਮਿਲ ਸਨ।