ਪੁਲਿਸ ਸਟੇਸ਼ਨ ਉਡਾਇਆ, 14 ਮੌ*ਤਾਂ

19

ਪਾਕਿਸਤਾਨ 16 July 2026 AJ DI Awaaj

International Desk :  ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਵਿੱਚ ਸਥਿਤ ਮਿਰਯਾਨ ਪੁਲਿਸ ਸਟੇਸ਼ਨ ‘ਤੇ ਅੱ*ਤਵਾ*ਦੀਆਂ ਨੇ ਵੱਡਾ ਆਤ*ਮਘਾਤੀ ਹ*ਮਲਾ ਕਰ ਦਿੱਤਾ। ਵਿ*ਸਫੋ*ਟਕਾਂ ਨਾਲ ਭਰੀ ਗੱਡੀ ਰਾਹੀਂ ਕੀਤੇ ਗਏ ਇਸ ਹ*ਮਲੇ ਵਿੱਚ ਪੁਲਿਸ ਸਟੇਸ਼ਨ ਦਾ ਵੱਡਾ ਹਿੱਸਾ ਤਬਾਹ ਹੋ ਗਿਆ।

ਧ*ਮਾਕੇ ਤੋਂ ਬਾਅਦ ਹ*ਥਿਆ*ਰਬੰਦ ਹਮ*ਲਾਵਰਾਂ ਨੇ ਪੁਲਿਸ ਸਟੇਸ਼ਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਸੁਰੱਖਿਆ ਬਲਾਂ ਅਤੇ ਅੱ*ਤਵਾ*ਦੀਆਂ ਵਿਚਾਲੇ ਕਈ ਘੰਟਿਆਂ ਤੱਕ ਮੁਕਾਬਲਾ ਚੱਲਿਆ।

ਹਮਲੇ ਵਿੱਚ ਘੱਟੋ-ਘੱਟ 14 ਸੁਰੱਖਿਆ ਕਰਮਚਾਰੀਆਂ ਦੀ ਮੌ*ਤ ਹੋਣ ਦੀ ਖ਼ਬਰ ਹੈ, ਜਦਕਿ ਕਈ ਹੋਰ ਜ਼*ਖਮੀ ਹੋਏ ਹਨ। ਜ਼*ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰ*ਭੀਰ ਦੱਸੀ ਜਾ ਰਹੀ ਹੈ।

ਸਥਾਨਕ ਸੂਤਰਾਂ ਮੁਤਾਬਕ, ਮ੍ਰਿ*ਤਕਾਂ ਵਿੱਚ ਅੱਠ ਪੁਲਿਸ ਮੁਲਾਜ਼ਮ ਅਤੇ ਛੇ ਹੋਰ ਸੁਰੱਖਿਆ ਬਲਾਂ ਦੇ ਜਵਾਨ ਸ਼ਾਮਲ ਹਨ। ਸਾਰੇ ਜ਼*ਖਮੀਆਂ ਨੂੰ ਬੰਨੂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲੇ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ।