ਕੀਰਤਪੁਰ ਸਾਹਿਬ 27 ਮਈ ()
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਰਾਜ ਵਿਆਪੀ ਮੁਹਿੰਮ ਨੂੰ ਜ਼ਿਲ੍ਹੇ ਵਿਚ ਵਿਆਪਕ ਸਮਰਥਨ ਮਿਲ ਰਿਹਾ ਹੈ। ਇਸ ਮੁਹਿੰਮ ਵਿੱਚ ਹਰ ਵਰਗ ਦੇ ਲੋਕ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਨਸ਼ਾ ਤਸਕਰਾਂ ਤੇ ਕੀਤੀ ਜਾ ਰਹੀ ਕਾਰਵਾਈ ਨਾਲ ਵੱਡੇ ਮਗਰਮੱਛਾ ਨੂੰ ਭਾਜੜਾ ਪੈ ਗਈਆਂ ਹਨ, ਨੰਗਲ ਅਤੇ ਕੀਰਤਪੁਰ ਸਾਹਿਬ ਵਿੱਚ ਨਸ਼ੀਲੇ ਪਾਊਡਰ, ਡਰੱਗ ਮਨੀ ਅਤੇ ਚੂਰਾ ਪੋਸਤ ਵੱਡੀ ਮਾਤਰਾ ਵਿਚ ਬਰਾਮਦ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਮਿਸ਼ਨ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਰਿਹਾ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਅਗਵਾਈ ਵਿਚ ਮਹਿੰਦਲੀ ਖੁਰਦ, ਕਾਹੀਵਾਲ, ਸਮਲਾਹ ਵਿਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਆਯੋਜਿਤ ਨਸ਼ਾ ਮੁਕਤੀ ਪ੍ਰੋਗਰਾਮ ਤਹਿਤ ਕੀਤਾ। ਕੈਬਨਿਟ ਮੰਤਰੀ ਨੇ ਨਾਗਰਿਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਮੁਕਤ ਪੰਜਾਬ ਹੀ ਇਕ ਰੋਸ਼ਨ ਭਵਿੱਖ ਦੀ ਨੀਂਹ ਰੱਖੇਗਾ। ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਅਤੇ ਆਮ ਲੋਕਾਂ ਨੂੰ ਮਿਲ ਕੇ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਨਸ਼ੇ ਦੀ ਬੁਰਾਈ ਤੋਂ ਬਚਾਉਣ ਲਈ ਦ੍ਰਿੜ ਸੰਕਲਪ ਲੈਣ। ਨਸ਼ਾ ਛੁਡਾਊ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨੌਜਵਾਨਾਂ, ਸਮਾਜਿਕ ਸੰਗਠਨਾਂ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਦੀ ਲੋੜ ਹੈ।
ਸ.ਬੈਂਸ ਨੇ ਕਿਹਾ ਕਿ ਜਿਹੜੇ ਵੱਡੇ ਤਸਕਰ ਇਹ ਦਾਅਵੇ ਕਰਦੇ ਸਨ ਕਿ ਉਨ੍ਹਾਂ ਨੂੰ ਕੋਈ ਹੱਥ ਨਹੀ ਪਾ ਸਕਦਾ, ਅੱਜ ਜੇਲ੍ਹਾ ਪਿੱਛੇ ਡੱਕੇ ਹੋਏ ਹਨ। ਨੰਗਲ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਕੁਝ ਦਿਨ ਪਹਿਲਾ ਕੀਰਤਪੁਰ ਸਾਹਿਬ ਵਿਚ ਵੀ ਇਸ ਤਰਾਂ ਦੇ ਨਸ਼ਾ ਪਦਾਰਥ ਫੜੇ ਸਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਤਸਕਰ ਭਾਵੇ ਉਹ ਜਿਨ੍ਹਾਂ ਮਰਜ਼ੀ ਤਾਕਤਵਰ ਹੋਵੇ, ਉਸ ਦਾ ਜੇਲ ਵਿਚ ਜਾਣਾ ਨਿਸ਼ਚਿਤ ਹੈ। ਸਰਕਾਰ ਇਸ ਦੇ ਲਈ ਠੋਕ ਕਦਮ ਚੁੱਕ ਰਹੀ ਹੈ। ਇਸ ਮੌਕੇ ਸ.ਬੈਂਸ ਨੇ ਇਲਾਕਾ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤੀ ਲਈ ਸਹੁੰ ਚੁਕਾਈ।
ਇਸ ਮੋਕੇ ਇਸ਼ਾਨ ਚੋਧਰੀ ਬੀਡੀਪੀਓ, ਸੁਮੀਤ ਢਿੱਲੋਂ ਤਹਿਸੀਲਦਾਰ, ਸੂਬੇਦਾਰ ਰਾਜਪਾਲ ਮੋਹੀਵਾਲ ਬਲਾਕ ਪ੍ਰਧਾਨ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਹਿਤੇਸ ਸ਼ਰਮਾ, ਐਡਵੋਕੇਟ ਨਿਸ਼ਾਤ ਗੁਪਤਾ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਪ੍ਰਿੰ. ਪਵਨ ਖੁਰਾਨਾ, ਸਰਪੰਚ ਪਵਨਾ ਕੁਮਾਰੀ, ਰਾਮਪਾਲ ਬਲਾਕ ਪ੍ਰਧਾਨ, ਗਿਆਨ ਚੰਦ, ਰਾਜ ਕੁਮਾਰ, ਬਲਵਿੰਦਰ ਕੌਰ, ਰਾਜਪਾਲ, ਰਾਧੇ ਸਿਆਮ, ਅਮਰਜੀਤ ਸਿੰਘ (ਸਾਰੇ ਪੰਚ), ਸ਼ਾਮ ਲਾਲ ਬੀਡੀਸੀ, ਗੁਰਬਚਨ ਲਾਲਾ, ਚੰਦ ਰਾਮ, ਚੰਦ ਫੋਜੀ, ਸਮਸ਼ੇਰ ਸਿੰਘ ਯੂਥ ਹਲਕਾ ਕੋਆਰਡੀਨੇਟਰ, ਦਲੇਰ ਸਿੰਘ ਸਰਪੰਚ, ਭਗਤ ਰਾਮ ਸਰਪੰਚ, ਦੇਵ ਸਿੰਘ, ਮੋਹਨ ਲਾਲ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
