ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਦੋਸ਼ੀ ਵਿਜੈ ਕੁਮਾਰ ਦੀ ਭਾਲ ਜਾਰੀ

47

ਫਾਜ਼ਿਲਕਾ 3 ਜੁਲਾਈ 2026 AJ DI Awaaj

Punjab Desk :  ਫਾਜ਼ਿਲਕਾ ਦੇ ਪੈਚਾ ਵਾਲੀ ਦੀ ਵਾਸੀ ਜਸਵਿੰਦਰ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਵੱਲੋਂ ਵਿਜੈ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਪੈਚਾ ਵਾਲੀ ਬਰਖਿਲਾਫ ਉਸਦੀ ਮਰਜ਼ੀ ਤੋਂ ਬਿਨਾ ਸਰੀਰਕ ਸਬੰਧ ਬਣਾਉਣ ਦਾ ਮੁਕਦਮਾ ਦਰਜ ਕਰਵਾਇਆ ਗਿਆ ਹੈ!

 ਇਹ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਾਜ਼ਿਲਕਾ ਦੇ ਮੁੱਖ ਅਫਸਰ ਹਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਜੈ ਕੁਮਾਰ ਉਕਤ ਦੀ ਗ੍ਰਿ*ਫਤਾਰੀ ਬਾਕੀ ਹੈ। ਮੁੱਕਦਮਾ ਉਕਤ ਦਾ ਚਲਾਨ ਮਿਤੀ 18 ਜੂਨ 2025 ਨੂੰ ਅਦਾਲਤ ਪੇਸ਼  ਕੀਤਾ ਜਾ ਚੁੱਕਾ ਹੈ।  ਦੋਸ਼ੀ ਵਿਜੈ ਕੁਮਾਰ ਨੂੰ ਮਾਨਯੋਗ ਅਦਾਲਤ ਸ੍ਰੀ ਅਤੁਲ ਕੰਬੋਜ ASJ/FZK ਵੱਲੋ ਮਿਤੀ 10 ਜੁਲਾਈ 2026 ਤੱਕ ਪੇਸ਼ ਹੋਣ ਦਾ ਹੁਕਮ ਹੋਇਆ ਹੈ।

 ਦੋਸ਼ੀ ਗ੍ਰਿਫਤਾਰੀ ਤੋਂ ਡਰਦੇ ਲੁਕ ਰਿਹਾ ਹੈ। ਜੇਕਰ ਪਿੰਡ, ਆਸ ਪਾਸ ਜਾਂ ਕਿਸੇ ਹੋਰ ਨੂੰ ਉਕਤ ਦੋਸੀ ਬਾਰੇ ਕੋਈ ਵੀ ਸੂਚਨਾ ਮਿਲੀ ਹੈ ਤਾਂ ਉਹ ਕੰਟਰੋਲ ਰੂਮ ਫਾਜਿਲਕਾ ਦੇ ਮੋਬਾ.ਨੰ 85588-00900, ਮੁੱਖ ਮੁਨਸ਼ੀ ਥਾਣਾ ਦੇ ਮੋਬਾਈਲ ਨੰਬਰ 85588-00838 ਜਾਂ ਫਿਰ ਮੁੱਖ ਅਫਸਰ ਥਾਣਾ ਦੇ ਮੋਬਾ ਨੰ. 85588-00630 ਤੇ ਸੰਪਰਕ ਕੀਤਾ ਜਾ ਸਕਦਾ ਹੈ।