ਸ੍ਰੀ ਮੁਕਤਸਰ ਸਾਹਿਬ ਵਿਖੇ 16 ਫਰਵਰੀ ਨੂੰ ਪਲੇਸਮੈਂਟ ਕੈਂਪ

16

ਸ੍ਰੀ ਮੁਕਤਸਰ ਸਾਹਿਬ, 13 ਫਰਵਰੀ 2026 AJ DI Awaaj

Punjab Desk :  ਸਰਕਾਰੀ ਬੁਲਾਰੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਅਧੀਨ ਸਰਕਾਰੀ ਆਈ.ਟੀ.ਆਈ (ਐਸ.ਸੀ) ਗੁਰੂਹਰਸਹਾਏ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ 16 ਫਰਵਰੀ 2026 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਪਲੇਸਮੈਂਟ ਕੈਂਪ ਵਿੱਚ ਸਵਰਾਜ ਇੰਜ਼ਨਸ ਲਿਮਟਿਡ, (SEL) ਮੋਹਾਲੀ ਕੰਪਨੀ ਵੱਲੋਂ ਵਰਕਰ, ਟ੍ਰੇਨਰ, ਟਕਨੀਸ਼ੀਅਨ, ਆਦਿ ਦੀਆਂ 100 ਅਸਾਮੀਆਂ (ਲੋੜ ਅਨੁਸਾਰ ਘੱਟ ਵੱਧ ਕੀਤੀ ਜਾ ਸਕਦੀ ਹੈ) ਲਈ ਇੰਟਰਵਿਊ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਯੋਗਤਾ ਲਈ ਉਮੀਦਵਾਰ ਨੇ ਕੋਈ ਵੀ ਆਈ.ਟੀ.ਆਈ ਦੀ ਟਰੇਡ ਪਾਸ ਕੀਤੀ ਹੋਵੇ ਅਤੇ ਨਾਲ ਜਨਮ ਮਿਤੀ ਦਾ ਸਬੂਤ ਹੋਣਾ ਚਾਹੀਦਾ ਹੈ। ਇੰਟਰਵਿਊ ਲਈ ਲੜਕੇ ਅਤੇ ਲੜਕੀਆਂ ਦੀ ਉਮਰ 18 ਤੋਂ 30 ਸਾਲ ਹੋਣੀ ਜਰੂਰੀ ਹੈ ਅਤੇ ਤਨਖਾਹ ਇੰਟਰਵਿਊ ਸਮੇਂ ਕੰਮ ਦੇ ਹਿਸਾਬ ਨਾਲ ਦੱਸੀ ਜਾਵੇਗੀ।

ਉਨ੍ਹਾਂ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀ ਆਪਣਾ ਰੀਜ਼ਿਊਮ ਅਤੇ ਦਫਤਰ ਵਿਖੇ ਆਪਣਾ ਨਾਂ ਰਜਿਸਟਰ ਕਰਵਾਉਣ ਲਈ ਵਿੱਦਿਅਕ ਯੋਗਤਾ ਦੇ ਅਸਲ ਦਸਤਾਵੇਜ (ਨਾਲ ਫੋਟੋ ਕਾਪੀ), ਆਧਾਰ ਕਾਰਡ, ਪੈਨ ਕਾਰਡ, ਜਾਤੀ ਸਰਟੀਫਿਕੇਟ ਅਤੇ ਪਾਸਪੋਰਟ ਸਾਇਜ ਫੋਟੋ ਜਰੂਰ ਨਾਲ ਲੈ ਕੇ ਆਉਣ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਸਰਕਾਰੀ ਆਈ.ਟੀ.ਆਈ (ਐਸ.ਸੀ.) ਸ੍ਰੀ ਮੁਕਤਸਰ ਸਾਹਿਬ ਦੇ ਨੰਬਰ 99150-88669, 94177-72702, 98780-55990 ਤੇ ਸੰਪਰਕ ਕਰ ਸਕਦੇ ਹਨ।