ਤਰਨ ਤਾਰਨ, 12 ਫਰਵਰੀ 2026 AJ DI Awaaj
Punjab Desk : ਬੇਰੋਜਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ- ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਮਿਤੀ 13-02-2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵਿਕਰਮ ਜੀਤ ਵੱਲੋਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਰਿਲਾਇੰਸ (ਕੈਂਪਾ ਕੋਲਾ) ਕੰਪਨੀ ਅਤੇ ਸੇਵਾ ਕੇਂਦਰ ਵਿਭਾਗ ਭਾਗ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਰਿਲਾਇੰਸ (ਕੈਂਪਾ ਕੋਲਾ) ਕੰਪਨੀ ਨੂੰ ਆਈ.ਟੀ.ਆਈ ਪਾਸ ਸਿਖਿਆਰਥੀ ਆਪ੍ਰੇਟਰਾਂ ਦੀ ਲੋੜ ਹੈ, ਜਿਸ ਲਈ ਘੱਟੋ-ਘੱਟ ਯੋਗਤਾ ਆਈ.ਟੀ.ਆਈ ਅਤੇ ਉਮਰ ਹੱਦ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਦੀ ਤਨਖਾਹ 18000 ਰੁਪਏ ਹੋਵੇਗੀ। ਇਸੇ ਤਰ੍ਹਾਂ ਸੇਵਾ ਕੇਂਦਰ ਲਈ +2 ਪਾਸ (ਕੰਪਿਊਟਰ ਲਾਜ਼ਮੀ) ਆਪ੍ਰੇਟਰਾਂ ਦੀ ਲੋੜ ਹੈ, ਜਿਨ੍ਹਾਂ ਦੀ ਤਨਖਾਹ 10000 ਰੁਪਏ ਹੋਵੇਗੀ। ਉਨ੍ਹਾਂ ਬੇਰੋਜਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।












