ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ

6
ਰੂਪਨਗਰ, 8 ਜਨਵਰੀ 2026 AJ DI Awaaj
Punjab Desk  : ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਵਰਜੀਤ ਵਾਲੀਆ, ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਦੀ ਰਹਿਨੁਮਾਈ ਅਤੇ ਸ੍ਰੀਮਤੀ ਚੰਦਰਜਯੋਤੀ ਸਿੰਘ, ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ., ਡੀ.ਬੀ.ਈ.ਈ. ਦੀ ਅਗਵਾਈ ਹੇਠ ਮਿਤੀ 9 ਜਨਵਰੀ 2026 ਨੂੰ ਸਵੇਰੇ 10 ਵਜੇ ਐਮ.ਸੀ.ਸੀ.-ਕਮ-ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੈਲਥ ਕੈਪਸ ਪ੍ਰਾਈਵੇਟ ਲਿਮਟਿਡ ਵੱਲੋਂ ਮਸ਼ੀਨ ਆਪ੍ਰੇਟਰ ਦੀਆਂ 20 ਅਸਾਮੀਆਂ ਲਈ 12ਵੀਂ/ਆਈ.ਟੀ.ਆਈ. (ਕੋਈ ਵੀ ਟ੍ਰੇਡ) ਪਾਸ ਉਮੀਦਵਾਰਾਂ, ਸਹਾਇਕ ਦੀਆਂ 12 ਅਸਾਮੀਆਂ ਲਈ 8ਵੀਂ ਪਾਸ 18 ਤੋਂ 30 ਸਾਲ ਦੇ ਉਮੀਦਵਾਰਾਂ ਅਤੇ ਕੰਪਿਊਟਰ ਆਪ੍ਰੇਟਰ ਦੀਆਂ 5 ਅਸਾਮੀਆਂ ਲਈ 12ਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ, ਜਿਨ੍ਹਾਂ ਲਈ ਤਨਖਾਹ ਕ੍ਰਮਵਾਰ ₹13,000/- (ਸੀ.ਟੀ.ਸੀ.), ₹11,500/- ਅਤੇ ₹15,000/- ਪ੍ਰਤੀ ਮਹੀਨਾ ਹੋਵੇਗੀ ਅਤੇ ਪੀ.ਐਫ. ਤੇ ਈ.ਐਸ.ਆਈ. ਲਾਗੂ ਹੋਣਗੇ, ਜਦਕਿ ਚੁਣੇ ਗਏ ਉਮੀਦਵਾਰਾਂ ਦੀ ਨੌਕਰੀ ਦਾ ਸਥਾਨ ਫਤਿਹਪੁਰ, ਮਾਜਰੀ ਜੱਟਾਂ ਅਤੇ ਐਸ.ਬੀ.ਐਸ ਨਗਰ ਹੋਵੇਗਾ।
ਇਸ ਤੋਂ ਇਲਾਵਾ ਐਸ.ਬੀ.ਐਸ ਸਕਿੱਲ ਸੈਂਟਰ, ਰੂਪਨਗਰ ਵੱਲੋਂ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਲਈ ਇੱਕ ਕੰਪਿਊਟਰ ਆਪ੍ਰੇਟਰ ਦੀ ਅਸਾਮੀ (ਕੇਵਲ ਲੜਕੀਆਂ) ਲਈ ਗ੍ਰੈਜੂਏਟ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਉਮੀਦਵਾਰ ਦੀ ਉਮਰ 18 ਤੋਂ 30 ਸਾਲ ਅਤੇ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਹੋਣੀ ਲਾਜ਼ਮੀ ਹੈ ਅਤੇ ਟਾਈਪਿੰਗ ਟੈਸਟ ਸੈਂਟਰ ਵੱਲੋਂ ਲਿਆ ਜਾਵੇਗਾ। ਇੰਟਰਵਿਊ ਦਾ ਸਥਾਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਹੈ ਅਤੇ ਵਧੇਰੇ ਜਾਣਕਾਰੀ ਲਈ 01881-222104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।