ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਵਿਖੇ ਪਲੇਸਮੈਂਟ ਕੈਂਪ 19 ਨੂੰ

51
 ਰੋਮ ਵਿੱਚ ਹੋਈ ਇੱਕ ਕੂਟਨੀਤਕ ਮੁਲਾਕਾਤ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਮੋਜ਼ਾਂਬਿਕ ਦੇ ਰਾਸ਼ਟਰਪਤੀ ਡੈਨੀਅਲ ਚਾਪੋ ਵਿਚਕਾਰ ਕੱਦ ਦਾ ਵੱਡਾ
ਹੁਸ਼ਿਆਰਪੁਰ, 17 ਦਸੰਬਰ 2025 AJ DI Awaaj

Punjab Desk : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ 19 ਦਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਸੋਨਾਲੀਕਾ (ਕੰਟਰੈਕਟਰ ਰੋਲ), ਹਕਿੰਨਜ਼ ਕੂਕਰ ਲਿਮਟਿਡ, ਸ਼੍ਰੀ ਨਰਾਇਣ ਫੂਡ ਇੰਡਸਟਰੀ ਅਤੇ ਏਅਰਟੈੱਲ ਪੇਮੈਂਟ ਬੈਂਕ ਵੱਲੋਂ ਪਿੱਕਰ-ਪੈੱਕਰ, ਹੈਲਪਰ, ਓਪਰੇਟਰ, ਪ੍ਰੋਡਕਸ਼ਨ ਹੈਲਪਰ, ਕਿਚਨ ਹੈਲਪਰ, ਡਿਸਪੈੱਚਰ ਅਤੇ ਪ੍ਰੋਮੋਟਰ ਦੀ ਅਸਾਮੀ ਦੇ ਲਈ ਇੰਟਰਵਿਊ ਕੀਤੀ ਜਾਵੇਗੀ। ਇਸ ਪਲੇਸਮੈਂਟ ਕੈਂਪ ਵਿੱਚ ਘੱਟੋ-ਘੱਟ ਪੰਜਵੀਂ, ਦਸਵੀਂ, ਬਾਰਵੀਂ ਅਤੇ ਆਈ.ਟੀ.ਆਈ. ਪਾਸ  (ਸਾਰੇ ਟ੍ਰੇਡਜ਼) ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਇਸ ਅਸਾਮੀ ਦੇ ਲਈ ਤਨਖਾਹ 11000 ਤੋਂ 21000 ਰੁਪਏ ਪ੍ਰਤੀ ਮਹੀਨਾ ਅਤੇ ਇਨਸੈਨਟਿਵ ਵੀ ਦਿੱਤੇ ਜਾਣਗੇ। ਚਾਹਵਾਨ ਯੋਗ ਪ੍ਰਾਰਥੀ ਮਿਤੀ 19  ਦਸੰਬਰ, 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਐਮ.ਐਸ.ਡੀ.ਸੀ. ਬਿਲਡਿੰਗ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣੇ ਰਜ਼ਿਊਮ ਦੀਆਂ 2-3 ਕਾਪੀਆਂ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।