Sports Desk: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਅਕਤੂਬਰ ਨੂੰ ਹੋਣ ਵਾਲੇ ਤੀਜੇ ਵਨਡੇ ਮੈਚ ਨੂੰ ਲੈ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਟ੍ਰੈਫਿਕ ਅਤੇ ਪਾਰਕਿੰਗ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੈਚ ਵਾਲੇ ਦਿਨ ਸਟੇਡੀਅਮ ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਦਰਸ਼ਕਾਂ ਨੂੰ ਨਿਰਧਾਰਤ ਰੂਟਾਂ ਅਤੇ ਪਾਰਕਿੰਗ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
P4, P5, P6 ਅਤੇ P7 ਲਈ ਪੇਡ ਪਾਰਕਿੰਗ
ਜਿਹੜੇ ਦਰਸ਼ਕ ਜਾਂ ਟੈਕਸੀ P4, P5, P6 ਅਤੇ P7 ਪੇਡ ਪਾਰਕਿੰਗ ਦੀ ਵਰਤੋਂ ਕਰਨਗੇ, ਉਨ੍ਹਾਂ ਨੂੰ ਓਮੈਕਸ ਚੌਕ ਵਾਲੇ ਰਸਤੇ ਰਾਹੀਂ ਸਟੇਡੀਅਮ ਵੱਲ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਬਾਅਦ ਆਪਣੇ ਨਿਰਧਾਰਤ ਪਾਰਕਿੰਗ ਸਥਾਨ ਲਈ ਦਿੱਤੇ ਰੂਟ ਦੀ ਪਾਲਣਾ ਕਰਨੀ ਹੋਵੇਗੀ।
P1, P2 ਅਤੇ P3 ਲਈ ਸਟਿੱਕਰ ਪਾਰਕਿੰਗ
P1, P2 ਅਤੇ P3 ਲਈ ਵੈਧ ਪਾਰਕਿੰਗ ਸਟਿੱਕਰ ਵਾਲੇ ਵਾਹਨਾਂ ਨੂੰ ਮਾਰਬਲ ਮਾਰਕੀਟ ਲਾਈਟਸ ਵਾਲੇ ਪਾਸੇ ਤੋਂ ਸਟੇਡੀਅਮ ਵੱਲ ਆਉਣਾ ਹੋਵੇਗਾ ਅਤੇ ਸਟਿੱਕਰ ਪਾਰਕਿੰਗ ਲਈ ਨਿਰਧਾਰਤ ਰੂਟ ਦੀ ਵਰਤੋਂ ਕਰਨੀ ਹੋਵੇਗੀ।
ਪਹਿਲਾਂ ਹੀ ਬੁੱਕ ਕਰ ਸਕਦੇ ਹੋ ਪਾਰਕਿੰਗ
ਦਰਸ਼ਕਾਂ ਨੂੰ ਪਾਰਕਿੰਗ ਦੀ ਸਮੱਸਿਆ ਤੋਂ ਬਚਣ ਲਈ ਪਹਿਲਾਂ ਹੀ Show My Parking App ਰਾਹੀਂ ਪਾਰਕਿੰਗ ਬੁੱਕ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਮੈਚ ਲਈ ਅਧਿਕਾਰਤ ਪਾਰਕਿੰਗ ਪਾਰਟਨਰ ਹੈ।
ਮੈਚ ਵਾਲੇ ਦਿਨ ਬਾਕਸ ਆਫਿਸ ਵੀ ਖੁੱਲ੍ਹੇਗਾ
ਮੈਚ ਡੇ ਬਾਕਸ ਆਫਿਸ P4 ਪਾਰਕਿੰਗ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਰਹੇਗਾ।
ਦੁਪਹਿਰ 12 ਵਜੇ ਖੁੱਲ੍ਹਣਗੇ ਸਟੇਡੀਅਮ ਦੇ ਗੇਟ
ਮੈਚ ਵਾਲੇ ਦਿਨ ਸਟੇਡੀਅਮ ਦੇ ਗੇਟ ਦੁਪਹਿਰ 12 ਵਜੇ ਦਰਸ਼ਕਾਂ ਲਈ ਖੋਲ੍ਹ ਦਿੱਤੇ ਜਾਣਗੇ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਵਨਡੇ 3 ਅਕਤੂਬਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
PCA ਨੇ ਦਰਸ਼ਕਾਂ ਨੂੰ ਟ੍ਰੈਫਿਕ ਤੋਂ ਹੋਣ ਵਾਲੀ ਦੇਰੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸਟੇਡੀਅਮ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਫ਼ਰ ਅਤੇ ਸਟੇਡੀਅਮ ਵਿੱਚ ਦਾਖ਼ਲੇ ਦੌਰਾਨ ਟ੍ਰੈਫਿਕ ਪੁਲਿਸ, ਸੁਰੱਖਿਆ ਕਰਮਚਾਰੀਆਂ ਅਤੇ PCA ਸਟਾਫ਼ ਨਾਲ ਸਹਿਯੋਗ ਕਰਨ ਲਈ ਕਿਹਾ ਗਿਆ ਹੈ।



















