ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ ਤੇ ਲੈਣ ਲਈ ਖੁੱਲੀ ਬੋਲੀ 17 ਮਾਰਚ ਨੂੰ

17

ਜਲਾਲਾਬਾਦ 11 ਮਾਰਚ 2026 AJ DI Awaaj

Punjab Desk :  ਤਹਿਸੀਲਦਾਰ ਜਲਾਲਾਬਾਦ ਵੱਲੋਂ ਹਰ ਆਮ ਅਤੇ ਖਾਸ ਸੂਚਿਤ ਕੀਤਾ ਜਾਂਦਾ ਹੈ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਸਾਲ 2026-27 (01-04-2026 ਤੋਂ 31-03-2027) ਲਈ ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਜਿਹੜੇ ਵਿਅਕਤੀ ਸਾਈਕਲ ਸਟੈਂਡ ਦੀ ਪਾਰਕਿੰਗ ਦਾ ਠੇਕੇ ਲੈਣ ਦੇ ਚਾਹਵਾਨ ਹੋਣ, ਉਹ ਮਿਤੀ: 17-03-2026 (ਮੰਗਲਵਾਰ) ਨੂੰ ਸਵੇਰੇ 11-30 ਵਜੇ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆ ਕੇ ਬੋਲੀ ਦੇ ਸਕਦੇ ਹਨ।

ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 1/2 ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਬਚਦੀ ਅੱਧੀ ਰਕਮ ਦੋ ਬਰਾਬਰ ਕਿਸ਼ਤਾਂ ਵਿੱਚ ਮਹੀਨਾ ਮਈ ਅਤੇ ਮਹੀਨਾ ਜੁਲਾਈ ਵਿੱਚ 30-07-2026 ਤੱਕ ਠੇਕੇ ਦੀ ਸਾਰੀ ਰਕਮ ਜਮ੍ਹਾਂ ਕਰਵਾਉਣ ਸਬੰਧੀ 500/- ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿੱਚ ਬੋਲੀਕਾਰ ਪਾਸੋਂ ਦੋ ਅਡਵਾਂਸ ਚੈੱਕ ਵੀ ਲਏ ਜਾਣਗੇ।ਬੋਲੀ ਮੰਨਜ਼ੂਰ/ ਨਾ ਮੰਨਜ਼ੂਰ ਕਰਨ ਦਾ ਅਧਿਕਾਰ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਪਾਸ ਹੋਵੇਗਾ।ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆਂ। ਇਹ ਬੋਲੀ ਤਹਿਸੀਲਦਾਰ ਜਲਾਲਾਬਾਦ ਦੁਆਰਾ ਨਿਯਤ ਮਿਤੀ ਨੂੰ ਕਰਵਾਈ ਜਾਵੇਗੀ।