Chandigarh 12 Jan 2026 AJ DI Awaaj
Chandigarh Desk : ਅੱਜ ਦੇ ਸਮੇਂ ਵਿੱਚ ਜੀਵਨ ਬੀਮਾ ਹਰ ਵਿਅਕਤੀ ਦੀ ਇੱਕ ਅਹਿਮ ਲੋੜ ਬਣ ਚੁੱਕਾ ਹੈ। ਭਾਰਤ ਵਿੱਚ ਕਈ ਬੀਮਾ ਕੰਪਨੀਆਂ ਜੀਵਨ ਬੀਮੇ ਦੀਆਂ ਵੱਖ-ਵੱਖ ਸਕੀਮਾਂ ਪੇਸ਼ ਕਰਦੀਆਂ ਹਨ, ਪਰ ਪ੍ਰੀਮੀਅਮ ਅਤੇ ਭਰੋਸੇ ਦੇ ਮਾਮਲੇ ਵਿੱਚ LIC ਦੀ ਵੱਖਰੀ ਪਹਿਚਾਣ ਹੈ। ਹੁਣ ਭਾਰਤੀ ਜੀਵਨ ਬੀਮਾ ਨਿਗਮ (LIC) ਆਪਣੇ ਗਾਹਕਾਂ ਲਈ ਇੱਕ ਹੋਰ ਨਵਾਂ ਅਤੇ ਖਾਸ ਇੰਸ਼ੋਰੈਂਸ ਪਲਾਨ ਲਿਆ ਰਹੀ ਹੈ।
LIC ਨੇ ਐਲਾਨ ਕੀਤਾ ਹੈ ਕਿ 12 ਜਨਵਰੀ 2026 ਤੋਂ “LIC Jeevan Utsav Single Premium” ਨਾਮ ਦਾ ਨਵਾਂ ਪਲਾਨ ਲਾਂਚ ਕੀਤਾ ਜਾਵੇਗਾ। ਇਹ ਇੱਕ ਨਾਨ-ਪਾਰਟਿਸਿਪੇਟਿੰਗ, ਨਾਨ-ਲਿੰਕਡ, ਇੰਡੀਵਿਜੁਅਲ ਸੇਵਿੰਗਜ਼ ਅਤੇ ਹੋਲ ਲਾਈਫ ਇੰਸ਼ੋਰੈਂਸ ਪਲਾਨ ਹੋਵੇਗਾ।
ਕੀ ਹੈ LIC ਜੀਵਨ ਉਤਸਵ ਸਿੰਗਲ ਪ੍ਰੀਮੀਅਮ?
ਇਹ ਪਲਾਨ ਸਿੰਗਲ ਪ੍ਰੀਮੀਅਮ ਆਧਾਰਿਤ ਹੈ, ਜਿਸਦਾ ਮਤਲਬ ਹੈ ਕਿ ਗਾਹਕ ਨੂੰ ਸਿਰਫ਼ ਇੱਕ ਵਾਰ ਪ੍ਰੀਮੀਅਮ ਭਰਨਾ ਹੋਵੇਗਾ ਅਤੇ ਉਸਦੇ ਬਦਲੇ ਪੂਰੀ ਜ਼ਿੰਦਗੀ ਲਈ ਇੰਸ਼ੋਰੈਂਸ ਕਵਰੇਜ ਮਿਲੇਗੀ। ਇਸ ਪਲਾਨ ਵਿੱਚ ਬੀਮੇ ਦੀ ਸੁਰੱਖਿਆ ਦੇ ਨਾਲ-ਨਾਲ ਬਚਤ ਦਾ ਵੀ ਲਾਭ ਮਿਲੇਗਾ।
ਨਾਨ-ਲਿੰਕਡ ਹੋਣ ਕਰਕੇ, ਇਸ ਪਾਲਿਸੀ ‘ਤੇ ਸ਼ੇਅਰ ਮਾਰਕੀਟ ਦੇ ਉਤਾਰ-ਚੜ੍ਹਾਵਾਂ ਦਾ ਕੋਈ ਅਸਰ ਨਹੀਂ ਪਵੇਗਾ, ਜਿਸ ਨਾਲ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਹਾਲਾਂਕਿ, LIC ਵੱਲੋਂ ਐਕਸਚੇਂਜ ਫਾਇਲਿੰਗ ਵਿੱਚ ਪਲਾਨ ਦੀਆਂ ਸਾਰੀਆਂ ਵਿਸਥਾਰਕ ਜਾਣਕਾਰੀਆਂ ਹਾਲੇ ਸਾਂਝੀਆਂ ਨਹੀਂ ਕੀਤੀਆਂ ਗਈਆਂ। ਪਲਾਨ ਲਾਂਚ ਹੋਣ ਤੋਂ ਬਾਅਦ ਇਸ ਦੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ।
ਬੰਦ ਪਈ ਪਾਲਿਸੀ ਮੁੜ ਚਾਲੂ ਕਰਨ ਦਾ ਸੁਨਹਿਰਾ ਮੌਕਾ
ਇਸਦੇ ਨਾਲ ਹੀ LIC ਨੇ ਆਪਣੇ ਗਾਹਕਾਂ ਲਈ ਇੱਕ ਹੋਰ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਨਵੇਂ ਸਾਲ ਦੇ ਮੌਕੇ ‘ਤੇ LIC ਨੇ ਖਾਸ ਰਿਵਾਈਵਲ ਕੈਂਪੇਨ ਲਾਂਚ ਕੀਤਾ ਹੈ, ਜੋ 1 ਜਨਵਰੀ 2026 ਤੋਂ 2 ਮਾਰਚ 2026 ਤੱਕ ਚੱਲੇਗਾ।
ਇਸ ਦੌਰਾਨ ਜੇ ਕੋਈ ਗਾਹਕ ਆਪਣੀ ਬੰਦ ਪਈ ਪਾਲਿਸੀ ਨੂੰ ਮੁੜ ਐਕਟਿਵ ਕਰਵਾਉਂਦਾ ਹੈ, ਤਾਂ ਉਸਨੂੰ ਲੇਟ ਫੀਸ ‘ਚ ਲਗਭਗ 30 ਫੀਸਦੀ ਤੱਕ ਦੀ ਛੂਟ ਮਿਲੇਗੀ। LIC ਦਾ ਇਹ ਕਦਮ ਗਾਹਕਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।












