15 ਮਾਰਚ 2025 Aj Di Awaaj
ਵਲੋਂ
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
ਮਾਨਸਾ।
ਵੱਲ
ਸਮੂਹ ਪੱਤਰਕਾਰ ਸਾਹਿਬਾਨ
ਜ਼ਿਲ੍ਹਾ ਮਾਨਸਾ।
ਨੰ:ਲਸਮ 631 ਮਿਤੀ- 15-03-2025
ਵਿਸ਼ਾ- ਸਾਲ 2025-26 ਦੌਰਾਨ ਮੀਡੀਆ ਨਾਲ ਸਬੰਧਤ ਵਿਅਕਤੀਆਂ ਦੇ ਨਵਿਆਏ ਜਾਣ ਵਾਲੇ ਐਕਰੀਡੇਟਡ ਕਾਰਡਾਂ ਅਤੇ ਪ੍ਰੈਸ (ਪੀਲੇ) ਸ਼ਨਾਖਤੀ ਕਾਰਡਾਂ ਲਈ ਫ਼ਾਰਮ ਜਮ੍ਹਾਂ ਕਰਵਾਉਣ ਸਬੰਧੀ ।
ਮੁੱਖ ਦਫ਼ਤਰ ਦੇ ਪੱਤਰ ਨੰਬਰ I/10532024/2025 ਮਿਤੀ 12-03-2025 ਦੀਆਂ ਹਦਾਇਤਾਂ ਅਨੁਸਾਰ ਆਪ ਦੇ ਐਕਰੀਡੇਸ਼ਨ ਕਾਰਡ ਅਤੇ ਪ੍ਰੈਸ (ਪੀਲੇ) ਸਨਾਖ਼ਤੀ ਕਾਰਡ ਨਵਿਆਏ ਜਾਣੇ ਹਨ। ਬਿਨੈਕਾਰ ਨਿਰਧਾਰਤ ਨੱਥੀ ਪ੍ਰੋਫਾਰਮੇ ਵਿਚ ਆਪਣੀ ਅਰਜੀ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਵਿਖੇ ਕਮਰਾ ਨੰਬਰ 46, ਦੂਜੀ ਮੰਜ਼ਿਲ, ਜਿਲ੍ਹਾ ਪ੍ਰੰਬਧਕੀ ਕੰਪਲੈਕਸ, ਮਾਨਸਾ ਵਿਖੇ ਮਿਤੀ 20-03-2025 ਸ਼ਾਮ 05 ਵਜੇ ਤੱਕ (ਖੁਦ ਜਾਂ ਆਪਣੇ ਕਿਸੇ ਨੁਮਾਇੰਦੇ ਰਾਹੀਂ) ਦਸਤੀ ਕਿਸੇ ਵੀ ਕੰਮਕਾਜ ਵਾਲੇ ਦਿਨ ਦਫ਼ਤਰੀ ਸਮੇਂ ਅਨੁਸਾਰ ਜਮ੍ਹਾਂ ਕਰਵਾ ਸਕਦੇ ਹਨ। ਈਮੇਲ ਤੇ ਪ੍ਰਾਪਤ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਕਿਰਪਾ ਕਰਕੇ ਫਾਰਮ ਭਰਦੇ/ਜਮ੍ਹਾਂ ਕਰਵਾਉਂਦੇ ਸਮੇਂ ਹੇਠ ਅਨੁਸਾਰ ਨੁਕਤਿਆਂ ਦਾ ਧਿਆਨ ਰੱਖਿਆ ਜਾਵੇ ਜੀ:-
- ਅਖ਼ਬਾਰਾਂ ਲਈ ਜ਼ਿਲ੍ਹਾ ਹੈਡਕੁਆਰਟਰ, ਤਹਿਸੀਲ, ਬਲਾਕ ਜਾਂ ਸਬ ਤਹਿਸੀਲ ਤੇ ਤਾਇਨਾਤ ਪੱਤਰਕਾਰ ਸਾਹਿਬਾਨ/ਇਲੈਕਟ੍ਰੋਨਿਕ ਮੀਡੀਆ ਲਈ ਜ਼ਿਲ੍ਹਾ ਹੈਡਕੁਆਰਟਰ ਉੱਤੇ ਤਾਇਨਾਤ ਪੱਤਰਕਾਰ ਸਾਹਿਬਾਨ ਅਪਲਾਈ ਕਰ ਸਕਦੇ ਹਨ।
- ਤਾਇਨਾਤੀ ਦਾ ਸਥਾਨ ਅਰਜ਼ੀ ਅਤੇ ਅਥਾਰਟੀ ਲੈਟਰ ਵਿਚ ਸਪੱਸ਼ਟਤਾ ਨਾਲ ਦਰਸਾਇਆ ਗਿਆ ਹੋਵੇ।
- ਅਖ਼ਬਾਰ ਡੀਏਵੀਪੀ (ਸੀਬੀਸੀ) ਤੋਂ (ਪੰਜਾਬ-ਚੰਡੀਗੜ੍ਹ ਸੂਚੀ ਵਿਚ) ਪ੍ਰਵਾਨਿਤ ਹੋਵੇ, ਵੈਬਸਾਇਟ ਜਾਂ ਵੈਬ-ਚੈਨਲ
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਤੋਂ ਇਪੈਨਲਡ ਹੋਵੇ ਤੇ ਸੈਟੇਲਾਈਟ ਚੈਨਲ ਇਨਫਾਰਮੇਸ਼ਨ ਐਂਡ
ਬਰਾਡਕਾਸਟਿੰਗ ਮੰਤਰਾਲਾ ਭਾਰਤ ਸਰਕਾਰ ਤੋਂ ਪ੍ਰਵਾਨਿਤ ਹੋਵੇ ਅਤੇ ਪੰਜਾਬ ਵਿਚ ਪ੍ਰਮੁਖਤਾ ਨਾਲ ਪ੍ਰਸਾਰਿਤ ਹੁੰਦਾ ਹੋਵੇ।
- ਅਖ਼ਬਾਰ ਦੇ ਕੇਸ ਵਿਚ ਜਿਲ੍ਹੇ ਵਿਚ ਅਖਬਾਰ ਦੀ ਸਰਕੁਲੇਸ਼ਨ (ਪ੍ਰਿੰਟ ਕਾਪੀ)ਹੋਣੀ ਲਾਜਮੀ ਹੈ। ਫੀਲਡ ਵਿੱਚ ਸਰਗਰਮ
ਪੱਤਰਕਾਰਾਂ ਦੇ ਹੀ ਕਾਰਡ ਬਣਾਏ ਜਾਣਗੇ।
- ਲੋੜੀਂਦੇ ਦਸਤਾਵੇਜਾਂ ਅਤੇ ਮੀਡੀਆ ਅਦਾਰੇ ਦੀ ਅਥਾਰਟੀ ਤੋਂ ਬਿਨ੍ਹਾ ਦਫ਼ਤਰ ਵਿਖੇ ਜਮ੍ਹਾਂ ਕਰਵਾਈਆਂ ਅਰਜੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
- ਨਿਯਮਾਂ ਅਤੇ ਸ਼ਰਤਾਂ ਨੂੰ ਪੂਰੀਆਂ ਨਾ ਕਰਦੀਆਂ ਅਰਜੀਆਂ ਬਿਨ੍ਹਾਂ ਕਿਸੇ ਅਗੇਤੀਸੂਚਨਾ ਦੇ ਰੱਦ ਕਰ ਦਿੱਤੀਆਂ ਜਾਣਗੀਆਂ।
- ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਅਰਜੀਆਂ ਅਤੇ ਅਧੂਰੀਆਂ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
- ਕਾਰਡ ਸਾਲ ਵਿਚ ਸਿਰਫ ਇਕ ਵਾਰ ਬਣਨਗੇ ਅਤੇ ਇਸ ਲਈ ਸਮੇਂ ਸਿਰ ਅਪਲਾਈ ਕਰਕੇ ਕਾਰਡ ਬਣਾ ਲਿਆ ਜਾਵੇ।
- ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣ ਵਾਲੇ ਜਾਂ ਸਿਆਸੀ ਪਾਰਟੀ ਨਾਲ ਸਬੰਧਤ ਪੱਤਰਕਾਰ ਦਾ ਕਾਰਡ ਨਹੀਂ
ਬਣਾਇਆ ਜਾਵੇਗਾ। ਜੇਕਰ ਕਿਸੇ ਨੇ ਗਲਤ ਤੱਥ ਪੇਸ਼ ਕਰਕੇ ਆਪਣਾ ਕਾਰਡ ਬਣਵਾਇਆ ਤਾਂ ਇਸਤੇ ਹੋਏ ਖਰਚੇ ਦੀ
ਭਰਪਾਈ ਸਬੰਧਤ ਤੋਂ ਕਰਵਾਈ ਜਾਵੇਗੀ।
- ਨਵੀਂ ਅਰਜੀ ਦੇ ਨਾਲ ਪੁਲਿਸ ਸਾਂਝ ਕੇਂਦਰ ਤੋਂ ਆਪਣੀ ਵੇਰੀਫਿਕੇਸ਼ਨ ਕਰਵਾ ਕੇ ਅਸਲ ਕਾਪੀ ਨਾਲ ਜਰੂਰ ਲਗਾਈ
ਜਾਵੇ। ਪੁਰਾਣੇ ਕੇਸਾਂ ਵਿੱਚ ਵੀ ਵਿਭਾਗ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਹੱਕ ਰਾਖਵਾਂ ਰੱਖਦਾ ਹੈ।
- ਆਪ ਜੀ ਵੱਲੋਂ ਦਿੱਤੀ ਜਾਣ ਵਾਲੀ ਅਥਾਰਿਟੀ ‘ਤੇ ਆਪ ਜੀ ਦਾ ਨਾਮ ਆਧਾਰ ਕਾਰਡ ਅਨੁਸਾਰ ਹੋਣਾ ਲਾਜਮੀ ਹੋਵੇ।
- ਵਿਭਾਗ ਜਰੂਰਤ ਪੈਣ ‘ਤੇ ਹੋਰ ਦਸਤਾਵੇਜਾਂ ਦੀ ਮੰਗ ਵੀ ਕਰ ਸਕਦਾ ਹੈ।
ਨਵੇਂ ਐਕਰੀਡੇਸ਼ਨ ਕਾਰਡ ਲਈ ਵਿਭਾਗ ਦੇ ਪੋਰਟਲ https://eservices.punjab.gov.in/ ‘ਤੇ ਮਿਤੀ 20-03-2025 ਤੱਕ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਲਈ ਵਿਭਾਗ ਦੇ ਕਰਮਚਾਰੀ ਸ੍ਰੀ ਸੁਖਵਿੰਦਰ ਸਿੰਘ ਕਲਰਕ ਨਾਲ ਉਸਦੇ ਫੋਨ ਨੰਬਰ 7986512935 ‘ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
Yellow Card Performa 2025-26 Letter To Jurnalist Card 2025-26 Yellow Card Performa 2025-26
