ਪੰਜਾਬ ‘ਚ ਸੜਕਾਂ ਬਣਾਉਣ ‘ਤੇ ਕੋਈ ਸਮਝੌਤਾ ਨਹੀਂ

72
ਬਾਸਕੇਟਬਾਲ ਖਿਡਾਰੀ ਹਾਰਦਿਕ ਦੀ ਮੌ/ਤ ’ਤੇ ਭਗਵੰਤ ਮਾਨ ਸਖ਼ਤ -ਪੁਲ ਟੁੱਟਣ ਨੂੰ ਹਾਦਸਾ ਨਹੀਂ, ਅਪਰਾਧ ਕਰਾਰ”

ਚੰਡੀਗੜ੍ਹ 29 Nov 2025 AJ DI Awaaj

Chandigarh Desk – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਸੜਕਾਂ ਦੇ ਨਿਰਮਾਣ ਸੰਬੰਧੀ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 44,920 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ। ਇਸ ਵਿੱਚ 19,373 ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਲਈ 4,092 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ 2,829 ਕਿਲੋਮੀਟਰ PWD ਸੜਕਾਂ ‘ਤੇ 16,209 ਕਰੋੜ ਰੁਪਏ ਖਰਚ ਹੋਣਗੇ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੜਕਾਂ ਬਣਾਉਂਦੇ ਸਮੇਂ ਕੋਈ ਵੀ ਠੇਕਦਾਰ ਕਮਿਸ਼ਨ ਨਹੀਂ ਲਵੇਗਾ ਅਤੇ ਕਿਸੇ ਵਿਭਾਗ ਦਾ ਬਾਬੂ ਪੈਸਾ ਨਹੀਂ ਮੰਗੇਗਾ। ਕੁਆਲਿਟੀ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਇਸਦੇ ਲਈ ਫਲਾਇੰਗ ਸਕੁਐਡ ਬਣਾਈ ਜਾਵੇਗੀ ਜੋ ਸੜਕਾਂ ਦੀ ਕੁਆਲਿਟੀ ਚੈੱਕ ਕਰੇਗੀ।

ਉਨ੍ਹਾਂ ਪੰਚਾਇਤ ਮੈਂਬਰਾਂ, ਪੰਚਾਂ ਅਤੇ ਸਰਪੰਚਾਂ ਨੂੰ ਵੀ ਸੱਦਾ ਦਿੱਤਾ ਕਿ ਜੇਕਰ ਕਿਸੇ ਟੈਂਡਰ ਜਾਂ ਕੰਮ ਵਿੱਚ ਕੁਆਲਿਟੀ ਦੀ ਘਾਟ ਮਿਲੇ ਤਾਂ ਅਦਾਲਤੀ ਕਾਰਵਾਈ ਲਈ ਸੂਚਨਾ ਦਿੱਤੀ ਜਾਵੇ। ਕੱਲ੍ਹ ਇੱਕ ਖੇਤ ਨਾਲ ਸੰਬੰਧਿਤ ਸੜਕ ਦਾ ਟੈਂਡਰ ਬਿਨਾਂ ਸੀਮੈਂਟ ਦੇ ਬਣਾਉਣ ਦੀ ਜਾਣਕਾਰੀ ਮਿਲਣ ‘ਤੇ ਰੱਦ ਕਰ ਦਿੱਤਾ ਗਿਆ।

CM ਮਾਨ ਨੇ ਪੁਰਾਣੀਆਂ ਸਰਕਾਰਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਜਿਨ੍ਹਾਂ ਕੱਚੇ ਕਰਮਚਾਰੀ ਭਰਤੀ ਕੀਤੇ ਸਨ, ਉਨ੍ਹਾਂ ਦੀ ਸੰਭਾਲ ‘ਤੇ ਧਿਆਨ ਨਹੀਂ ਦਿੱਤਾ। ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਖਤਰੇ ਵਿੱਚ ਪਏ। ਰੋਜ਼ਾਨਾ ADA ਲੀਗਲ ਨਾਲ ਇਸ ਸਬੰਧੀ ਗੱਲਬਾਤ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।

RDF ਸੰਬੰਧੀ ਵੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ RDF ਤੋਂ ਕੋਈ ਪੈਸਾ ਨਹੀਂ ਮਿਲਿਆ। ਕਈ ਵਾਰ ਆੰਕੜੇ ਦਿੱਤੇ ਗਏ, ਪਰ ਸੱਚਾਈ ਇਹ ਹੈ ਕਿ 1 ਰੁਪਇਆ ਵੀ ਸਾਡੇ ਖਾਤੇ ਵਿੱਚ ਨਹੀਂ ਆਇਆ।

ਇਸ ਪ੍ਰਕਿਰਿਆ ਨਾਲ ਸੜਕਾਂ ਦੇ ਨਿਰਮਾਣ ‘ਚ ਪਾਰਦਰਸ਼ੀਤਾ ਅਤੇ ਕੁਆਲਿਟੀ ਯਕੀਨੀ ਬਣਾਈ ਜਾਵੇਗੀ।