ਨਵੋਦਿਆ ਸਕੂਲ ਦਾਖਲਾ: ਨੌਵੀਂ ਤੇ ਗਿਆਰਵੀਂ ਲਈ ਰਜਿਸਟ੍ਰੇਸ਼ਨ 7 ਅਕਤੂਬਰ ਤੱਕ

25
ਮਾਨਸਾ, 24 ਸਤੰਬਰ 2025 AJ DI Awaaj
Punjab Desk : ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ, ਮਾਨਸਾ ਵਿਖੇ ਸੈਸ਼ਨ 2026-27 ਲਈ ਜਮਾਤ ਨੌਵੀਂ ਅਤੇ ਗਿਆਰਵੀਂ ਦੀਆਂ ਖਾਲੀ ਸੀਟਾਂ ‘ਤੇ 07 ਫਰਵਰੀ 2025 ਨੂੰ ਹੋਣ ਵਾਲੀ ਦਾਖਲਾ ਪ੍ਰੀਖਿਆ ਲਈ 07 ਅਕਤੂਬਰ, 2025 ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਇਹ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਨੇ ਦੱਸਿਆ ਕਿ  ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ ‘ਤੇ ਕਲਾਸ ਗਿਆਰਵੀਂ ਲਈ https://cbseitms.nic.in/2025/nvsxi_11/registrationclassXI/registrationclassXI ਅਤੇ ਕਲਾਸ ਨੌਵੀਂ ਲਈ https://cbseitms.nic.in/2025/nvsix_9/registrationclassIX/registrationclassIX ‘ਤੇ ਮੁਫ਼ਤ ਭਰੇ ਜਾ ਸਕਦੇ ਹਨ। ਫਾਰਮ ਭਰਨ ਸਮੇਂ ਵਿਦਿਆਰਥੀ ਦੀ ਫੋਟੋ, ਅਧਾਰ ਕਾਰਡ, ਰਿਹਾਇਸ਼ ਦਾ ਪ੍ਰਮਾਣ ਪੱਤਰ, ਬੱਚੇ ਦੇ ਹਸਤਾਖਰ ਅਤੇ ਮਾਤਾ/ਪਿਤਾ ਦੇ ਹਸਤਾਖਰ ਅਪਲੋਡ ਹੋਣਗੇ l ਜਮਾਤ ਨੌਵੀਂ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਮਾਨਸਾ ਦਾ ਪੱਕਾ ਵਸਨੀਕ ਹੋਵੇ ਅਤੇ ਮਾਨਸਾ ਜ਼ਿਲ੍ਹੇ ਦੇ ਨਾਲ ਸਬੰਧਤ  ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2025-26 ਦੌਰਾਨ ਜਮਾਤ ਅੱਠਵੀਂ ਵਿਚ ਪੜ੍ਹਦਾ ਹੋਵੇ l  ਵਿਦਿਆਰਥੀ ਦੀ ਉਮਰ ਹੱਦ 01.05.2011 ਤੋਂ 31.07.2013 ਦੇ ਵਿਚਕਾਰ ( ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ ਅਤੇ ਜਮਾਤ ਗਿਆਰਵੀਂ ਲਈ ਫਾਰਮ ਭਰਨ ਦਾ ਚਾਹਵਾਨ  ਵਿਦਿਆਰਥੀ ਜ਼ਿਲ੍ਹੇ ਦੇ ਨਾਲ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ  2025-26 ਦੌਰਾਨ ਜਮਾਤ ਦਸਵੀਂ ਵਿਚ ਪੜ੍ਹਦਾ ਹੋਵੇ l
ਵਿਦਿਆਰਥੀ ਦੀ ਉਮਰ ਹੱਦ 01.06.2009 ਤੋਂ 31.07.2011 ਦੇ ਵਿਚਕਾਰ ( ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ l  ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9478547460 ‘ਤੇ ਦਫਤਰ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ l