ਅੱਜ ਦੀ ਆਵਾਜ਼ | 30 ਅਪ੍ਰੈਲ 2025
ਕਿਹਾ – “ਮੇਰੀ ਜ਼ਿੰਦਗੀ ‘ਚ ਹੁਣ ਕਦੇ ਵੀ ਸਿਆਸਤ ਨਹੀਂ ਆਵੇਗੀ” ਸਾਬਕਾ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਨਵੇਂ ਯੂ-ਟਿਊਬ ਚੈਨਲ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਸਿਆਸਤ ਤੋਂ ਪੂਰੀ ਤਰ੍ਹਾਂ ਹਟਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਿਆਸੀ ਮੰਚਾਂ ਦੀ ਥਾਂ ਆਪਣੇ ਨਵੇਂ ਪਲੇਟਫਾਰਮ ‘ਚੋਂ ਲੋਕਾਂ ਨਾਲ ਗੱਲਾਂ ਸਾਂਝੀਆਂ ਕਰਨਗੇ।
ਸਿੱਧੂ ਨੇ ਕਿਹਾ: “ਮੇਰੀ ਜ਼ਿੰਦਗੀ ‘ਚ ਹੁਣ ਕਦੇ ਵੀ ਸਿਆਸਤ ਨਹੀਂ ਹੋਵੇਗੀ।”
ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਜੀਵਨ ਦੇ ਤਜ਼ਰਬੇ, ਵਿਚਾਰ ਅਤੇ ਨਜ਼ਰੀਏ ਲੋਕਾਂ ਨਾਲ ਸਿੱਧਾ ਸਾਂਝੇ ਕਰਨਗੇ।
ਉਨ੍ਹਾਂ ਅਗਲੇ ਕਹਿਣਾ ਸੀ: “ਯੂ-ਟਿਊਬ ਚੈਨਲ ਰਾਹੀਂ ਹਰ ਉਹ ਸਵਾਲ ਜਵਾਬਾਂ ਦੇ ਰੂਪ ਵਿੱਚ ਮਿਲੇਗਾ ਜੋ ਸਾਲਾਂ ਤੋਂ ਲੋਕ ਪੁੱਛਦੇ ਆਏ ਹਨ।”
ਸਿੱਧੂ ਵੱਲੋਂ ਇਹ ਕਦਮ ਲੈਣ ਤੋਂ ਬਾਅਦ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਦੇ ਅੰਤ ਤੇ ਮੋਹਰ ਲੱਗਦੀ ਨਜ਼ਰ ਆ ਰਹੀ ਹੈ, ਪਰ ਉਹ ਆਪਣੀ ਆਵਾਜ਼ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
