Nagpur 11 Aug 2025 AJ DI Awaaj
National Desk : ਨਾਗਪੁਰ ਇੱਕ ਪਤੀ ਨੇ ਆਪਣੀ ਮ੍ਰਿ*ਤਕ ਪਤਨੀ ਦੀ ਲਾ*ਸ਼ ਮੋਟਰਸਾਈਕਲ ਨਾਲ ਬੰਨ੍ਹ ਕੇ ਘਰ ਲਿਜਾਣੀ ਪਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਮਿਲੀ।
ਇਹ ਮਾਮਲਾ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਨਾਗਪੁਰ-ਜਬਲਪੁਰ ਨੈਸ਼ਨਲ ਹਾਈਵੇਅ ‘ਤੇ ਮੋਰਫਟਾ ਖੇਤਰ ਵਿੱਚ ਹੋਇਆ, ਜੋ ਕਿ ਦਿਓਲਾਪਾਰ ਪੁਲਿਸ ਥਾਣੇ ਦੇ ਅਧੀਨ ਆਉਂਦਾ ਹੈ।
ਦੁਰਘਟਨਾ ਵਿੱਚ ਔਰਤ, ਜਿਸ ਦੀ ਪਛਾਣ ਗਿਆਰਸੀ ਅਮਿਤ ਯਾਦਵ ਵਜੋਂ ਹੋਈ ਹੈ, ਦੀ ਮੌ*ਤ ਮੌਕੇ ‘ਤੇ ਹੀ ਹੋ ਗਈ, ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰੀ। ਉਸਦਾ ਪਤੀ, ਅਮਿਤ ਯਾਦਵ, ਵਾਰ ਵਾਰ ਮਦਦ ਲਈ ਗੁਹਾਰ ਲਗਾਉਂਦਾ ਰਿਹਾ ਪਰ ਕੋਈ ਵੀ ਨਹੀਂ ਰੁਕਿਆ।
ਅਖੀਰਕਾਰ, ਮਜਬੂਰੀ ‘ਚ ਆ ਕੇ ਅਮਿਤ ਨੇ ਆਪਣੀ ਪਤਨੀ ਦੀ ਲਾ*ਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਆਪਣੇ ਮੂਲ ਪਿੰਡ, ਜੋ ਕਿ ਸੀਓਨੀ ਜ਼ਿਲ੍ਹੇ (ਮੱਧ ਪ੍ਰਦੇਸ਼) ਵਿੱਚ ਹੈ, ਵੱਲ ਰਵਾਨਾ ਹੋ ਗਿਆ।
ਦੱਸਣਯੋਗ ਹੈ ਕਿ ਅਮਿਤ ਅਤੇ ਉਸ ਦੀ ਪਤਨੀ ਪਿਛਲੇ 10 ਸਾਲਾਂ ਤੋਂ ਨਾਗਪੁਰ ਦੇ ਕੋਰਾਡੀ ਨੇੜੇ ਲੋਨਾਰਾ ਖੇਤਰ ਵਿੱਚ ਰਹਿ ਰਹੇ ਸਨ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰੱਖੜੀ ਦੇ ਦਿਨ ਦੋਵਾਂ ਪਤੀ-ਪਤਨੀ ਲੋਨਾਰਾ ਤੋਂ ਕਰਣਪੁਰ ਵੱਲ ਮੋਟਰਸਾਈਕਲ ‘ਤੇ ਜਾ ਰਹੇ ਸਨ।
