ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਰਹੱਸਮਈ ਮੌ*ਤ, ਪਰਿਵਾਰ ਦਾ ਰੋਡ ਜਾਮ

79

ਅੰਮ੍ਰਿਤਸਰ: 08 Dec 2025 AJ DI Awaaj

Punjab  Desk : ਅੰਮ੍ਰਿਤਸਰ ਦੇ ਜੰਡਿਆਲਾ ਖੇਤਰ ਵਿੱਚ ਪੁਲਿਸ ਹਿਰਾਸਤ ਦੌਰਾਨ ਇੱਕ 24 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌ*ਤ ਹੋ ਗਈ। ਮੌ*ਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਰੋਸ ਵਜੋਂ ਰੋਡ ਜਾਮ ਕਰ ਦਿੱਤਾ।

ਨੌਜਵਾਨ ਦੀ ਪਛਾਣ ਹਰਮਨ ਸਿੰਘ ਵਜੋਂ

ਜਾਣਕਾਰੀ ਮੁਤਾਬਕ, ਜੰਡਿਆਲਾ ਪੁਲਿਸ ਨੇ ਹਰਮਨ ਸਿੰਘ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ, ਪਰ ਪਰਿਵਾਰ ਨੂੰ ਨਾ ਉਸਦੀ ਗਿਰਫ਼ਤਾਰੀ ਦਾ ਕਾਰਨ ਦੱਸਿਆ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ।

ਮ੍ਰਿ*ਤਕ ਦੀ ਮਾਂ ਨੇ ਦੱਸਿਆ ਕਿ ਹਰਮਨ ਦੇ ਚਾਚੇ ਅਤੇ ਤਾਏ ਉਸਨੂੰ ਰਾਤ ਨੂੰ ਮਿਲ ਕੇ ਆਏ ਸਨ, ਉਸ ਸਮੇਂ ਉਹ ਪੂਰੀ ਤਰ੍ਹਾਂ ਠੀਕ ਸੀ। ਸਵੇਰੇ ਜਦੋਂ ਪਰਿਵਾਰ ਫਿਰ ਥਾਣੇ ਪਹੁੰਚਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ “ਹਰਮਨ ਨੂੰ ਬੁਖ਼ਾਰ ਹੈ ਤੇ ਉਸਨੂੰ ਦਵਾਈ ਦਿਵਾਉਣ ਲਈ ਲੈ ਗਏ ਹਾਂ।” ਕੁਝ ਸਮੇਂ ਬਾਅਦ ਪਰਿਵਾਰ ਨੂੰ ਉਸਦੀ ਮੌ*ਤ ਦੀ ਸੂਚਨਾ ਮਿਲੀ।

ਮਾਂ ਨੇ ਰੋਂਦੇ ਹੋਏ ਦੋਸ਼ ਲਗਾਇਆ ਕਿ “ਮੇਰੇ ਬੱਚੇ ਨੂੰ ਕੁੱਟ–ਕੁੱਟ ਕੇ ਮਾ*ਰਿਆ ਗਿਆ ਹੈ।”

ਪੁਲਿਸ ਨੇ ਦਿੱਤਾ ਜਾਂਚ ਦਾ ਭਰੋਸਾ

DSP ਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਸਮੁੱਚੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌ*ਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।

ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ ਹੋ ਰਹੀ ਹੈ।