Punjab 07 Apr 2026 AJ DI Awaaj
Punjab Desk : ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 102 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ 9 ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ।
ਕਾਰਜਕਾਲ ਸਮਾਪਤ ਹੋਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਬੰਧਤ ਇਲਾਕਿਆਂ ਦੇ ਐਸ.ਡੀ.ਐਮ. ਨੂੰ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਤਾਂ ਜੋ ਪ੍ਰਬੰਧਕੀ ਕੰਮਕਾਜ ਜਾਰੀ ਰਹੇ।
ਸਰਕਾਰ ਨੇ ਚੋਣਾਂ ਕਰਵਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੰਭਾਵਨਾ ਹੈ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਇਸ ਮਹੀਨੇ ਦੇ ਅੰਤ ਤੱਕ ਕਰ ਦਿੱਤਾ ਜਾਵੇਗਾ ਅਤੇ ਮਈ ਮਹੀਨੇ ਵਿੱਚ ਵੋਟਿੰਗ ਹੋ ਸਕਦੀ ਹੈ।
ਮੁਹਾਲੀ, ਹੁਸ਼ਿਆਰਪੁਰ, ਮੋਗਾ, ਬਠਿੰਡਾ, ਬਟਾਲਾ, ਕਪੂਰਥਲਾ, ਅਬੋਹਰ ਅਤੇ ਪਠਾਨਕੋਟ ਸਮੇਤ ਅੱਠ ਨਗਰ ਨਿਗਮਾਂ ਦੀ ਮਿਆਦ ਇਸ ਮਹੀਨੇ ਖਤਮ ਹੋ ਰਹੀ ਹੈ, ਜਦਕਿ ਬਰਨਾਲਾ ਨਗਰ ਨਿਗਮ ਦੀਆਂ ਚੋਣਾਂ ਪਹਿਲੀ ਵਾਰ ਕਰਵਾਈਆਂ ਜਾਣਗੀਆਂ।














