ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ
ਫ਼ਿਰੋਜ਼ਪੁਰ, 03 ਅਗਸਤ 2025 Aj Di Awaaj
Punjab Desk: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਧਾਵਾ ਦੇਣ ਦੀ ਦਿਸ਼ਾ ਵੱਲ ਵੱਡਾ ਕਦਮ ਪੁੱਟਦੇ ਹੋਏ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ 31 ਪਿੰਡਾਂ ਦੇ ਵਿੱਚ 8.10 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰਾਜ ਪੱਧਰ ਤੇ 13 ਹਜ਼ਾਰ ਪਿੰਡਾਂ ‘ਚ ਅਤਿ ਆਧੁਨਿਕ ਖੇਡ ਮੈਦਾਨਾਂ ਦੀ ਉਸਾਰੀ ਦੀ ਘੋਸ਼ਣਾ ਕੀਤੀ ਗਈ ਹੈ ਜਿਸ ਤਹਿਤ ਫਿਰੋਜ਼ਪੁਰ ਸ਼ਹਿਰੀ ਹਲਕੇ ਅਧੀਨ 31 ਪਿੰਡਾਂ ਵਿੱਚ ਵੀ ਮਾਡਲ ਖੇਡ ਮੈਦਾਨ ਬਣਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਸਿਹਤਮੰਦ ਗਤੀਵਿਧੀਆਂ ਅਤੇ ਖੇਡਾਂ ਨਾਲ ਜੋੜਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਦੇ ਨਾਲ ਮਾਡਲ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਇਨ੍ਹਾਂ ਖੇਡ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਵਿੱਚ ਸੂਬੇ ਦੇ ਜੋ ਖਿਡਾਰੀ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡਾਂ ਵਿੱਚ ਮੱਲਾਂ ਮਾਰ ਚੁੱਕੇ ਹਨ, ਉਨ੍ਹਾਂ ਖਿਡਾਰੀਆਂ ਨੂੰ ਕੋਚ ਦੇ ਤੌਰ ‘ਤੇ ਰੱਖਿਆ ਜਾਵੇਗਾ।
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਅਧੀਨ ਪੈਂਦੇ ਪਿੰਡ ਅਲੀ ਕੇ ਵਿਖੇ 19.49 ਲੱਖ, ਆਰਿਫ ਕੇ ਵਿਖੇ 12.69 ਲੱਖ, ਆਸਲ ਵਿਖੇ 14.22 ਲੱਖ ਅਟਾਰੀ ਵਿਖੇ 29.66 ਲੱਖ, ਬੱਗੇ ਕੇ ਖੁਰਦ ਵਿਖੇ 22.76 ਲੱਖ, ਬੱਗੇ ਕੇ ਪਿੱਪਲ ਵਿਖੇ 21.76 ਲੱਖ, ਬੰਡਾਲਾ ਵਿਖੇ 42.72 ਲੱਖ, ਬਸਤੀ ਭਾਣ ਸਿੰਘ ਵਿਖੇ 14.17 ਲੱਖ, ਬਸਤੀ ਵਕੀਲਾਂ ਵਾਲੀ ਵਿਖੇ 53.59 ਲੱਖ, ਦੁਲਚੀ ਕੇ ਵਿਖੇ 49.27 ਲੱਖ, ਗੋਖੀ ਵਾਲਾ ਵਿਖੇ 27.95 ਲੱਖ, ਗੁਰਦਿਤੀ ਵਾਲਾ ਵਿਖੇ 44.19 ਲੱਖ, ਹਬੀਬ ਕੇ ਵਿਖੇ 22.16 ਲੱਖ, ਜੈਮਲ ਵਾਲਾ ਵਿਖੇ 18.02 ਲੱਖ, ਕਾਮਲ ਵਾਲਾ ਵਿਖੇ 19.10 ਲੱਖ, ਕਾਮਲ ਵਾਲਾ ਖੁਰਦ ਵਿਖੇ 24.77 ਲੱਖ, ਖਾਈ ਵਿਖੇ 1 ਕਰੋੜ 11 ਲੱਖ 43 ਹਜ਼ਾਰ, ਖਿਲਚੀ ਕਦੀਮ ਵਿਖੇ 12.05 ਲੱਖ, ਖੁਸ਼ਹਾਲ ਸਿੰਘ ਵਾਲਾ ਵਿਖੇ 19.13 ਲੱਖ, ਕਿਲਚੇ ਵਿਖੇ 17.48 ਲੱਖ, ਮਾਛੀਵਾੜਾ ਵਿਖੇ 16.43 ਲੱਖ, ਨਿਜ਼ਾਮ ਵਾਲਾ ਵਿਖੇ 15.04 ਲੱਖ, ਪੱਲਾ ਮੇਘਾ ਵਿਖੇ 23.22 ਲੱਖ, ਪੀਰਾਂ ਵਾਲਾ ਵਿਖੇ 18 ਲੱਖ, ਪੀਰ ਇਸਮਾਈਲ ਖਾਂ ਵਿਖੇ 16.58 ਲੱਖ, ਰੱਜੀ ਵਾਲਾ ਵਿਖੇ 32.11 ਲੱਖ, ਰੁਕਨੇ ਵਾਲਾ ਵਿਖੇ 12.71 ਲੱਖ, ਸ਼ਾਹਦੀਨ ਵਾਲਾ ਵਿਖੇ 12.71 ਲੱਖ, ਸੋਢੇ ਵਾਲਾ ਵਿਖੇ 29.65 ਲੱਖ, ਚੂੜੀ ਵਾਲਾ ਵਿਖੇ 19.49 ਲੱਖ, ਗੱਟੀ ਰਾਜੋ ਕੇ ਵਿਖੇ 17.48 ਲੱਖ ਰੁਪਏ ਦੀ ਲਾਗਤ ਦੇ ਨਾਲ ਮਾਡਲ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਅਤੇ ਸਿੱਖਿਆ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ।
