ਤੁਰਕੀ: 25 Nov 2026 AJ DI Awaaj
International Desk : ਤੁਰਕੀ ਵਿੱਚ ਇੱਕ ਹੋਰ ਫੌਜੀ ਹੈਲੀਕਾਪਟਰ ਹਾ*ਦਸੇ ਦਾ ਸ਼ਿਕਾਰ ਹੋ ਗਿਆ ਹੈ। ਮੰਗਲਵਾਰ ਨੂੰ ਸਿਖਲਾਈ ਅਭਿਆਸ ਦੌਰਾਨ ਹਵਾਈ ਸੈਨਾ ਦਾ ਹੈਲੀਕਾਪਟਰ ਕਰੈਸ਼ ਹੋਣ ਕਾਰਨ ਪੰਜ ਸੈਨਿਕਾਂ ਦੀ ਮੌ*ਤ ਹੋ ਗਈ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ, ਹਾ*ਦਸਾਗ੍ਰ*ਸਤ ਹੈਲੀਕਾਪਟਰ AS-532 Cougar ਮਾਡਲ ਦਾ ਸੀ, ਜੋ ਤੁਰਕੀ ਦੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਸੀ। ਇਹ ਹੈਲੀਕਾਪਟਰ ਮੁੱਖ ਤੌਰ ‘ਤੇ ਫੌਜੀ ਜਵਾਨਾਂ ਨੂੰ ਲਿਜਾਣ ਲਈ ਵਰਤਿਆ ਜਾਂਦਾ ਹੈ। ਹਾ*ਦਸੇ ਤੋਂ ਬਾਅਦ ਹੈਲੀਕਾਪਟਰ ਦਾ ਮਲਬਾ ਲੱਭ ਲਿਆ ਗਿਆ ਅਤੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
ਟੈਲੀਵਿਜ਼ਨ ‘ਤੇ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਇਸਤਾਂਬੁਲ ਦੇ ਪੂਰਬ ਵਿੱਚ ਸਥਿਤ ਏਸਕੀਸ਼ੇਹਿਰ ਸ਼ਹਿਰ ਨੇੜੇ ਬਚਾਅ ਟੀਮਾਂ ਅਤੇ ਵਾਹਨ ਨਜ਼ਰ ਆਏ। ਰੱਖਿਆ ਮੰਤਰਾਲੇ ਨੇ ਮਾਰੇ ਗਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਦੇਸ਼ ਦੇ ਬਹਾਦਰ ਜਵਾਨ ਦੱਸਿਆ।
12 ਦਿਨਾਂ ਵਿੱਚ ਦੂਜਾ ਵੱਡਾ ਹੈਲੀਕਾਪਟਰ ਹਾ*ਦਸਾ
ਜ਼ਿਕਰਯੋਗ ਹੈ ਕਿ ਤੁਰਕੀ ਵਿੱਚ ਪਿਛਲੇ 12 ਦਿਨਾਂ ਦੌਰਾਨ ਇਹ ਦੂਜਾ ਵੱਡਾ ਫੌਜੀ ਹੈਲੀਕਾਪਟਰ ਹਾ*ਦਸਾ ਹੈ। ਇਸ ਤੋਂ ਪਹਿਲਾਂ 12 ਨਵੰਬਰ ਨੂੰ ਦੇਸ਼ ਦੇ ਪੂਰਬੀ ਹਿੱਸੇ ਵਿੱਚ S-70 ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਜਿਸ ਵਿੱਚ ਚਾਰ ਸੈਨਿਕਾਂ ਦੀ ਮੌ*ਤ ਹੋ ਗਈ ਸੀ।
ਉਸ ਹਾ*ਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਲਗਾਤਾਰ ਵਾਪਰ ਰਹੇ ਇਨ੍ਹਾਂ ਹਾ*ਦਸਿਆਂ ਨੇ ਤੁਰਕੀ ਦੀ ਫੌਜੀ ਹਵਾਈ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।



















