ਹੁਸ਼ਿਆਰਪੁਰ, 1 ਅਕਤੂਬਰ 2025 AJ DI Awaaj
Punjab Desk : ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਨੂੰ ਆਲ ਇੰਡੀਆ ਮੇਅਰਜ਼ ਕੌਂਸਲ, ਨਵੀਂ ਦਿੱਲੀ ਵੱਲੋਂ ਕੌਂਸਲ ਦਾ ਸਕੱਤਰ ਨਾਮਜ਼ਦ ਕੀਤਾ ਗਿਆ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਅਹੁਦਾ ਉਨ੍ਹਾਂ ਲਈ ਮਾਣ ਅਤੇ ਜ਼ਿੰਮੇਵਾਰੀ ਦੋਵੇਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ ਨਗਰ ਨਿਗਮ ਸਮੇਤ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਉਹ ਕੌਂਸਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਕੌਂਸਲ ਦੇਸ਼ ਭਰ ਵਿਚ ਸ਼ਹਿਰੀ ਵਿਕਾਸ, ਨਗਰ ਨਿਗਮਾਂ ਦੇ ਕੰਮਕਾਜ਼ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਰਹੇਗੀ।
ਜ਼ਿਕਰਯੋਗ ਹੈ ਕਿ ਆਲ ਇੰਡੀਆ ਮੇਅਰਜ਼ ਕੌਂਸਲ, ਨਵੀਂ ਦਿੱਲੀ ਦੀ ਸੈਸ਼ਨ 2025 ਦੀ ਕਾਰਜਕਾਰਨੀ ਮੀਟਿੰਗ ਕੌਂਸਲ ਦਫ਼ਤਰ ਵਿਖੇ ਕੇਂਦਰੀ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਦੀ ਮੌਜੂਦਗੀ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਨਵ-ਨਿਯੁਕਤ ਪ੍ਰਧਾਨ ਰੇਣੂ ਬਾਲਾ ਗੁਪਤਾ ਨੇ ਕੀਤੀ।
ਇਸ ਦੌਰਾਨ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਮੇਅਰਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਕੌਂਸਲ ਵੱਲੋਂ ਨਵੀਂ ਚੁਣੀ ਕਾਰਜਕਾਰਨੀ ਦੀ ਸੂਚੀ ਜਾਰੀ ਕੀਤੀ ਗਈ।
