ਮਾਨਸਾ ਪੁਲਿਸ ਨੇ ਨਸ਼ੇ ਦੇ ਸਮਾਨ ਸਮੇਤ ਟਰੱਕ-ਕਾਰ ਬਰਾਮਦ

25
ਮਾਨਸਾ, 27 ਮਾਰਚ 2026 AJ DI Awaaj

Punjab Desk :  ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਖ਼ਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐੱਸ ਦੇ ਆਦੇਸ਼ਾਂ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐੱਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆਂ ਵਿੱਚ 05 ਮੁਕੱਦਮੇ ਦਰਜ ਕਰਕੇ 10 ਵਿਅਕਤੀਆਂ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 118 ਗ੍ਰਾਮ ਹੈਰੋਇਨ, 62 ਕਿਲੋਗਰਾਮ ਭੁੱਕੀ ਚੂਰਾ ਪੋਸਤ ਸਮੇਤ ਟਰੱਕ,ਗੱਡੀ ਸਵਿਫਟ ਅਤੇ 100 ਲੀਟਰ ਲਾਹਣ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਣਾ ਜੋਗਾ ਵਿਚ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਫਰੀਦ ਸਿੰਘ ਪੁੱਤਰ ਭੀਮ ਸਿੰਘ ਵਾਸੀ ਵਾਰਡ ਨੰਬਰ 01 ਆਸ਼ਾ ਪੱਤੀ ਬੈਕਸਾਈਡ ਮਿਲਣ ਪੈਲੇਸ ਮੌੜ ਮੰਡੀ ਹਾਲ ਆਬਾਦ ਪੀਰਕੋਟ ਪਾਸੋਂ 08 ਗ੍ਰਾਮ ਹੈਰੋਇਨ ਬਰਾਮਦ ਹੋਣ ‘ਤੇ ਮੁਕੱਦਮਾ ਨੰਬਰ 32 ਮਿਤੀ 26.03.26 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।

ਥਾਣਾ ਬੋਹਾ ਵਿਚ ਸੀ.ਆਈ.ਏ.ਸਟਾਫ ਦੀ ਪੁਲਿਸ ਟੀਮ ਨੇ ਰੋਹਿਤ ਕੁਮਾਰ ਪੁੱਤਰ ਰਮੇਸ਼ ਕੁਮਾਰ, ਰੋਬਿਨ ਸ਼ਰਮਾਂ ਉਰਫ ਰਿੰਕੂ ਪੁੱਤਰ ਰਮੇਸ਼ ਕੁਮਾਰ ਵਾਸੀ ਵਾਰਡ ਨੰਬਰ 03, ਨੇੜੇ ਸਿਵਲ ਲਾਈਨ ਬੁਢਲਾਡਾ, ਜਗਸੀਰ ਸਿੰਘ ਉਰਫ ਬਿੰਨੀ ਪੁੱਤਰ ਗੁਰਨਾਮ ਸਿੰਘ ਵਾਸੀ ਬੱਛੋਆਣਾ ਅਤੇ ਸੁਖਵਿੰਦਰ ਸਿੰਘ ਉਰਫ ਕੱਦੂ ਪੁੱਤਰ ਸੁਖਦੇਵ ਸਿੰਘ ਵਾਸੀ ਮੰਢਾਲੀ ਪਾਸੋਂ 32 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 02 ਟਰੱਕ ਬਰਾਮਦ ਹੋਣ ‘ਤੇ ਮੁਕੱਦਮਾ ਨੰਬਰ 52 ਮਿਤੀ 26.03.26 ਅ/ਧ 15 ਐਨ.ਡੀ.ਪੀ.ਐਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।

ਥਾਣਾ ਭੀਖੀ ਦੀ ਪੁਲਿਸ ਟੀਮ ਨੇ ਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ,ਜਗਸੀਰ ਸਿੰਘ ਉਰਫ ਜੱਗੀ ਪੁੱਤਰ ਗੁਰਚਰਨ ਸਿੰਘ ਵਾਸੀ ਗੁਰਨੇ ਕਲਾਂ ਪਾਸੋ 30 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਗੱਡੀ ਸਵਿੱਫਟ ਬਰਾਮਦ ਹੋਣ ‘ਤੇ ਮੁਕੱਦਮਾ ਨੰਬਰ 73 ਮਿਤੀ 26.03.26 ਅ/ਧ 15 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।

ਥਾਣਾ ਸਦਰ ਮਾਨਸਾ ਵਿਚ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ ਟੀਮ ਨੇ ਬਾਵਾ ਸਿੰਘ ਉਰਫ ਮੰਗੀ ਪੁੱਤਰ ਜਰਨੈਲ ਸਿੰਘ,ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਜਗਜੀਤ ਸਿੰਘ ਵਾਸੀ ਨੰਗਲ ਕਲਾਂ ਪਾਸੋ 110 ਗ੍ਰਾਮ ਹੈਰੋਇਨ ਬਰਾਮਦ ਹੋਣ ‘ਤੇ ਮੁਕੱਦਮਾ ਨੰਬਰ 94 ਮਿਤੀ 26.03.26 ਅ/ਧ 21ਬੀ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਾਨਸਾ ਅਤੇ ਥਾਣਾ ਦੀ ਪੁਲਿਸ ਟੀਮ ਨੇ ਗੁਰਸ਼ਵਨੀਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਵਾਸੀ ਠੂਠਿਆਂਵਾਲੀ ਪਾਸੋ 100 ਲੀਟਰ ਲਾਹਣ ਬਰਾਮਦ ਹੋਣ ‘ਤੇ ਮੁਕੱਦਮਾ ਨੰਬਰ 93 ਮਿਤੀ 26.03.26 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਅਤੇ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।