ਅੱਜ ਦੀ ਆਵਾਜ਼ | 08 ਅਪ੍ਰੈਲ 2025
ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ‘ਚ 38 ਸਾਲਾ ਕਿਸਾਨ ਜਰਨੈਲ ਸਿੰਘ ਨੇ ਕਰਜ਼ੇ ਦੀ ਮਾਰ ਕਾਰਨ ਫਾ*ਹਾ ਲੈ ਕੇ ਆਪਣੀ ਜੀਵਨਲੀਲਾ ਸੰਮਾਪਤ ਕਰ ਲਈ। ਪੁਲਿਸ ਨੇ ਮ੍ਰਿ*ਤਕ ਦਾ ਸਰੀਰ ਕਬਜ਼ੇ ਵਿੱਚ ਲੈ ਕੇ ਮਾਨਸਾ ਦੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਰਨੈਲ ਸਿੰਘ ਦੇ ਚਾਚਾ ਭੋਲਾ ਸਿੰਘ ਮੁਤਾਬਕ, ਮ੍ਰਿ*ਤਕ ‘ਤੇ ਲਗਭਗ 7 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਕਾਰਨ ਉਸਨੂੰ ਆਪਣਾ ਘਰ ਅਤੇ ਜ਼ਮੀਨ ਵੀ ਵੇਚਣੀ ਪਈ। ਰੁਜ਼ਗਾਰ ਚਲਾਉਣ ਲਈ ਉਸਨੇ ਟਰੈਕਟਰ ਵੀ ਕ਼ਿਸਤਾਂ ‘ਤੇ ਲਿਆ ਸੀ, ਪਰ ਹਾਲਾਤਾਂ ਨੇ ਉਸਨੂੰ ਇਤਨਾ ਤੰਗ ਕਰ ਦਿੱਤਾ ਕਿ ਉਸਨੇ ਆਪਣੀ ਜਾਨ ਲੈ ਲਈ। ਮ੍ਰਿ*ਤਕ ਪਿੱਛੋਂ ਉਸ ਦੀ ਪਤਨੀ, 8 ਸਾਲ ਦਾ ਪੁੱਤਰ ਅਤੇ ਮਾਂ ਰਹਿ ਗਏ ਹਨ ਜੋ ਇਸ ਵੇਲੇ ਇਕ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਕੋਲ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਣ। ਸਦਰ ਪੁਲਿਸ ਨੇ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
