ਮਲੇਰਕੋਟਲਾ 04 ਸਤੰਬਰ 2026 AJ DI Awaaj
Punjab Desk : ਗੈਂ*ਗਸਟ*ਰਾਂ, ਨਾ*ਜਾਇਜ਼ ਹਥਿ*ਆਰਾਂ ਅਤੇ ਸੰਗਠਿਤ ਅਪ*ਰਾਧ ਵਿਰੁੱਧ ਚਲਾਈ ਜਾ ਰਹੀ ‘ਗੈਂ*ਗਸ*ਟਰਾਂ ’ਤੇ ਵਾਰ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਨੇ ਤਿੰਨ ਹਥਿ*ਆਰ*ਬੰਦ ਹਿਸਟਰੀਸ਼ੀਟਰਾਂ ਨੂੰ ਗ੍ਰਿ*ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਦੇਸੀ .32 ਬੋਰ ਪਿਸ*ਤੌਲ ਅਤੇ 6 ਜਿੰਦਾ ਕਾਰ*ਤੂਸ ਬਰਾਮਦ ਕੀਤੇ ਹਨ।
ਗ੍ਰਿ*ਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਈਦ ਸਹਿਮੂਨ ਉਰਫ਼ ਮੂਨ, ਪੁੱਤਰ ਮੁਹੰਮਦ ਮੇਹਰਾਜ, ਵਾਸੀ ਗਰੀਬ ਨਗਰੀ, ਈਦਗਾਹ ਰੋਡ, ਮਲੇਰਕੋਟਲਾ; ਮੁਹੰਮਦ ਸਮੀਰ ਉਰਫ਼ ਸਾਜੀ, ਪੁੱਤਰ ਮੁਹੰਮਦ ਸਕੀਲ, ਵਾਸੀ ਈਦਗਾਹ ਫਾਟਕ ਨੇੜੇ, ਇਮਾਮਗੜ੍ਹ ਰੋਡ, ਮਲੇਰਕੋਟਲਾ; ਅਤੇ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ, ਪੁੱਤਰ ਅੱਬਾਸ, ਵਾਸੀ ਮੁਹੱਲਾ ਚੁਹੱਟਾ, ਮਲੇਰਕੋਟਲਾ ਵਜੋਂ ਹੋਈ ਹੈ।
ਐੱਸ.ਐੱਸ.ਪੀ. ਮਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐੱਸ. ਨੇ ਦੱਸਿਆ ਕਿ ਪੁਲਿਸ ਟੀਮ ਨੇ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ। ਆਪ੍ਰੇਸ਼ਨ ਦੀ ਯੋਜਨਾ ਸ੍ਰੀ ਰਾਮਨਦੀਪ ਸਿੰਘ ਭੁੱਲਰ, ਪੀ.ਪੀ.ਐੱਸ., ਐੱਸ.ਪੀ. (ਇਨਵੈਸਟੀਗੇਸ਼ਨ) ਅਤੇ ਸ੍ਰੀ ਦੀਪਵਿੰਦਰਪਾਲ ਸਿੰਘ, ਪੀ.ਪੀ.ਐੱਸ., ਡੀ.ਐੱਸ.ਪੀ. (ਇਨਵੈਸਟੀਗੇਸ਼ਨ), ਮਲੇਰਕੋਟਲਾ ਦੀ ਅਗਵਾਈ ਹੇਠ ਬਣਾਈ ਗਈ ਅਤੇ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਮਹੋਰਾਣਾ, ਸਮੇਤ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਪੁਲਿਸ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਲੁਧਿਆਣਾ ਬਾਈਪਾਸ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਹਿਲਾਂ ਦਰਜ ਇੱਕ ਫਾ*ਇਰਿੰਗ ਮਾਮਲੇ ਵਿੱਚ ਲੋੜੀਂਦੇ ਤਿੰਨੋਂ ਮੁਲਜ਼ਮ ਨੇੜਲੇ ਬਿਜਲੀ ਗਰਿੱਡ ਕੋਲ ਲੁਕੇ ਹੋਏ ਹਨ। ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਸਈਦ ਸਹਿਮੂਨ ਉਰਫ਼ ਮੂਨ ਪਾਸੋਂ ਇੱਕ .32 ਬੋਰ ਦੇਸੀ ਪਿ*ਸ*ਤੌਲ ਅਤੇ 2 ਜਿੰਦਾ ਕਾਰ*ਤੂਸ, ਮੁਹੰਮਦ ਸਮੀਰ ਉਰਫ਼ ਸਾਜੀ ਪਾਸੋਂ ਇੱਕ .32 ਬੋਰ ਦੇਸੀ ਪਿਸ*ਤੌਲ ਅਤੇ 2 ਜਿੰਦਾ ਕਾਰ*ਤੂਸ, ਜਦਕਿ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ ਪਾਸੋਂ 2 ਜਿੰਦਾ ਕਾਰਤੂ*ਸ ਬਰਾਮਦ ਕੀਤੇ ਗਏ।
ਇਸ ਸਬੰਧੀ ਐੱਫ.ਆਈ.ਆਰ. ਨੰਬਰ 235 ਤਹਿਤ ਧਾਰਾ 25/54/59 ਆਰਮਜ਼ ਐਕਟ ਅਤੇ ਧਾਰਾ 112 ਬੀ.ਐੱਨ.ਐੱਸ. ਅਧੀਨ ਥਾਣਾ ਸਿਟੀ-2, ਮਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਲਿਆ ਗਿਆ ਅਤੇ ਬਾਅਦ ਵਿੱਚ ਕੇਂਦਰੀ ਜੇਲ੍ਹ, ਪਟਿਆਲਾ ਭੇਜ ਦਿੱਤਾ ਗਿਆ।
ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦਾ ਨਾਜਾਇਜ਼ ਹਥਿ*ਆਰ ਰੱਖਣ ਅਤੇ ਫਾ*ਇਰਿੰਗ ਨਾਲ ਸਬੰਧਤ ਮਾਮਲਿਆਂ ਵਿੱਚ ਪਿਛੋਕੜ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਗੈਂ*ਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਗੈਂ*ਗਸਟਰਾਂ, ਨਾਜਾਇਜ਼ ਹ*ਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।



















