5 August 2026 Aj Di Awaaj
Haryana Desk: ਹਰਿਆਣਾ ਬਿਜਲੀ ਨਿਯਾਮਕ ਆਯੋਗ (HERC) ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਬਿਜਲੀ ਸਪਲਾਈ ਨਾਲ ਸੰਬੰਧਿਤ ਦੋ ਮਹੱਤਵਪੂਰਨ ਨਿਯਮਾਂ ਵਿੱਚ ਸੋਧ ਕੀਤੀ ਹੈ। ਨਵੇਂ ਸੋਧਾਂ ਤੋਂ ਬਾਅਦ ਹੁਣ ਮਨਜ਼ੂਰਸ਼ੁਦਾ ਕਾਂਟ੍ਰੈਕਟ ਡਿਮਾਂਡ (Contract Demand) ਤੋਂ 10 ਫੀਸਦੀ ਤੱਕ ਵੱਧ ਬਿਜਲੀ ਦੀ ਵਰਤੋਂ ਕਰਨ ‘ਤੇ ਕੋਈ ਵੀ ਸਰਚਾਰਜ ਨਹੀਂ ਲੱਗੇਗਾ। ਪਹਿਲਾਂ ਮਨਜ਼ੂਰਸ਼ੁਦਾ ਲੋਡ ਤੋਂ 5 ਫੀਸਦੀ ਤੋਂ ਵੱਧ ਮੰਗ ਹੋਣ ‘ਤੇ ਕੁੱਲ ਬਿਜਲੀ ਬਿੱਲ ‘ਤੇ ਸਿੱਧਾ 25 ਫੀਸਦੀ ਸਰਚਾਰਜ ਲਗਾਇਆ ਜਾਂਦਾ ਸੀ।



















