ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਟਲਿਆ

28

ਲੁਧਿਆਣਾ: 06 June 2026 AJ DI Awaaj

Punjab Desk : ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਲਈ ਜਾ ਰਹੀ ਇੱਕ ਸਪੈਸ਼ਲ ਰੇਲਗੱਡੀ ਨਾਲ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਵਾਪਰਣ ਤੋਂ ਬਚ ਗਿਆ। ਘਟਨਾ ਦੌਰਾਨ ਰੇਲਗੱਡੀ ਦੇ ਇੱਕ ਡੱਬੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਡੱਬੇ ਦੇ ਬਾਥਰੂਮ ਨੇੜਲੇ ਹਿੱਸੇ ਦਾ ਇੱਕ ਭਾਗ ਅਚਾਨਕ ਟੁੱਟ ਗਿਆ, ਜਿਸ ਕਾਰਨ ਡੱਬੇ ਨੂੰ ਕਾਫੀ ਨੁਕਸਾਨ ਹੋਇਆ। ਖੁਸ਼ਕਿਸਮਤੀ ਨਾਲ ਘਟਨਾ ਸਮੇਂ ਬਾਥਰੂਮ ਦੇ ਆਸ-ਪਾਸ ਕੋਈ ਯਾਤਰੀ ਮੌਜੂਦ ਨਹੀਂ ਸੀ, ਜਿਸ ਕਰਕੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।

ਘਟਨਾ ਤੋਂ ਬਾਅਦ ਰੇਲਗੱਡੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹੀ ਰੋਕ ਦਿੱਤਾ ਗਿਆ ਹੈ ਅਤੇ ਰੇਲਵੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਸ਼ੁਰੂਆਤੀ ਪੜਾਅ ਵਿੱਚ ਕੁਝ ਰਿਪੋਰਟਾਂ ਵਿੱਚ ਡੱਬੇ ਅੰਦਰ ਧਮਾਕਾ ਹੋਣ ਦੀਆਂ ਅਟਕਲਾਂ ਵੀ ਸਾਹਮਣੇ ਆਈਆਂ ਸਨ, ਪਰ ਅਜੇ ਤੱਕ ਅਧਿਕਾਰਿਕ ਤੌਰ ‘ਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਰੇਲਵੇ ਪ੍ਰਸ਼ਾਸਨ ਵੱਲੋਂ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ।