ਮਾਹਿਲਪੁਰ 26 Nov 2025 AJ DI Awaaj
Punjab Desk : ਮਾਹਿਲਪੁਰ ਦੇ ਪਿੰਡ ਬੱਡੋਆਣ ਸਰਦੁੱਲਾਪੁਰ ਨੇੜੇ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਦੋ ਟਰੈਕਟਰ-ਟ੍ਰਾਲੀਆਂ ਦੀ ਆਪਸ ਵਿੱਚ ਤੇਜ਼ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰਾਲੀਆਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ।
ਹਾਦਸੇ ਵਿੱਚ ਇੱਕ ਟਰੈਕਟਰ ਚਾਲਕ ਹਰਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ, ਜਦਕਿ ਦੂਜਾ ਚਾਲਕ ਗੰਭੀਰ ਰੂਪ ਵਿੱਚ ਜ਼*ਖ਼ਮੀ ਹੋ ਗਿਆ ਹੈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਪੁਲਿਸ ਨੇ ਦੋਨੋਂ ਟਰੈਕਟਰ-ਟ੍ਰਾਲੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮ੍ਰਿ*ਤਕ ਦੇਹ ਨੂੰ ਆਪਣੇ ਅਧੀਨ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।














