ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ‘ਸਰਵੋਤਮ ਰਾਜ’ ਅਤੇ ‘ਸਰਵੋਤਮ ਜ਼ਿਲ੍ਹਾ’ ਇਨਾਮ ਹਾਸਲ ਕੀਤੇ

15

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

  • ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਨੂੰ ਇਨਾਮ ਪ੍ਰਦਾਨ ਕੀਤੇ *

ਚੰਡੀਗੜ੍ਹ, 5 ਫ਼ਰਵਰੀ 2025: Aj Di Awaaj

ਵਾਤਾਵਰਣ ਸਿੱਖਿਆ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ, ਪੰਜਾਬ ਨੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (CSE) ਵੱਲੋਂ ਨਵੀਂ ਦਿੱਲੀ ਦੇ ਇੰਡੀਆ ਹੈਬਿਟੈਟ ਸੈਂਟਰ ਵਿੱਚ ਆਯੋਜਿਤ ਗ੍ਰੀਨ ਸਕੂਲ ਐਵਾਰਡ 2025 ਵਿੱਚ ਪ੍ਰਤਿਸ਼ਠਿਤ ‘ਸਰਵੋਤਮ ਗ੍ਰੀਨ ਰਾਜ’ ਅਤੇ ‘ਸਰਵੋਤਮ ਗ੍ਰੀਨ ਜ਼ਿਲ੍ਹਾ’ ਇਨਾਮ ਹਾਸਲ ਕੀਤਾ ਹੈ

ਇਹ ਇਨਾਮ ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਮੁਖੀ ਸੁਨੀਤਾ ਨਾਰਾਇਣ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ (PSCST) ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਅਤੇ ਸੰਯੁਕਤ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਨੂੰ ਪ੍ਰਦਾਨ ਕੀਤੇ ਗਏ।

ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਵਿਲੱਖਣ ਪਹਲ ਗ੍ਰੀਨ ਸਕੂਲ ਪ੍ਰੋਗਰਾਮ (GSP)