ਮਾਨਸਾ, 29 ਅਗਸਤ 2025 AJ DI Awaaj
Punjab Desk : ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵਿਖੇ ਕਿਸਾਨਾਂ, ਖੇਤ ਮਹਿਲਾਵਾਂ ਅਤੇ ਪੇਂਡੂ ਨੌਜਵਾਨਾਂ ਲਈ ਮਧੂ ਮੱਖੀ ਪਾਲਣ ਦਾ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਆਯੋਜਨ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਮਾਨਸਾ ਅਤੇ ਬਠਿੰਡਾ ਤੋਂ 40 ਉਮੀਦਵਾਰਾਂ ਨੇ ਭਾਗ ਲਿਆ।
ਡਿਪਟੀ ਡਾਇਰੈਕਟਰ, ਡਾ. ਗੁਰਦੀਪ ਸਿੰਘ ਨੇ ਖੇਤੀਬਾੜੀ ਵਿੱਚ ਇੱਕ ਸਹਾਇਕ ਕਿੱਤੇ ਵਜੋਂ ਮਧੂ ਮੱਖੀ ਪਾਲਣ ਦੀ ਮਹੱਤਤਾ *ਤੇ ਜ਼ੋਰ ਦਿੱਤਾ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ Wਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਮਧੂ ਮੱਖੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ ।
ਸਿਖਲਾਈ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਮਧੂ ਮੱਖੀ ਕਟੁੰਭਾਂ ਦੀ ਮੌਸਮੀ ਸਾਂਭ ਸੰਭਾਲ, ਕਟੁੰਭ ਵਧਾਉਣ ਦਾ ਤਰੀਕਾ, ਪ੍ਰਵਾਸ/ਮਾਈਗ੍ਰੇਸ਼ਨ, ਸ਼ਹਿਦ ਕਢਣਾ, ਮਧੂੑਮੱਖੀਆਂ ਦੇ ਦੁਸ਼ਮਣ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਰੋਕਛਾਮ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਕੋਰਸ ਦੇ ਅੰਤਿਮ ਦਿਨ ਸਮੂਹਿਕ ਰਾਣੀ ਮੱਖੀਆਂ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਿਖਿਆਰਥਿਆਂ ਨੂੰ ਮਧੂ ਮੱਖੀਆ ਤੋਂ ਸ਼ਹਿਦ ਤੋਂ ਇਲਾਵਾ ਹੋਰ ਉਤਪਾਦ ਜਿਵੇਂ ਕਿ ਰਾਇਲ ਜੈਲੀ, ਮੋਮ ਅਤੇ ਪ੍ਰੋਪਲਿਸ਼ ਤਿਆਰ ਕਰਨ ਦੀ ਵਿਧੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।
