ਜੰਮੂ: 03 Sep 2026 AJ DI Awaaj
National Desk : ਜੰਮੂ-ਕਸ਼ਮੀਰ ਭ੍ਰਿ*ਸ਼ਟਾਚਾਰ ਵਿਰੋਧੀ ਬਿਊਰੋ (ACB) ਨੇ ਵਿਆਹ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ 15 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਇੱਕ ਜੂਨੀਅਰ ਸਹਾਇਕ ਨੂੰ ਰੰਗੇ ਹੱਥੀਂ ਗ੍ਰਿ*ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਤਾਇਨਾਤੀ ਜੰਮੂ ਦੇ ਸਹਾਇਕ ਕਮਿਸ਼ਨਰ (ਜਨਰਲ) ਦਫ਼ਤਰ ਵਿੱਚ ਦੱਸੀ ਗਈ ਹੈ।
ACB ਮੁਤਾਬਕ, ਮੁਲਜ਼ਮ ਨੇ ਵਿਸ਼ੇਸ਼ ਵਿਆਹ ਐਕਟ, 1954 ਤਹਿਤ ਵਿਆਹ ਸਰਟੀਫਿਕੇਟ ਜਾਰੀ ਕਰਨ ਲਈ ਪਹਿਲਾਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਬਾਅਦ ਵਿੱਚ ਕਥਿਤ ਤੌਰ ‘ਤੇ 15 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ। ਸ਼ਿਕਾਇਤ ਮਿਲਣ ਤੋਂ ਬਾਅਦ ACB ਨੇ ਮਾਮਲੇ ਦੀ ਤਸਦੀਕ ਕੀਤੀ ਅਤੇ ਐਫਆਈਆਰ ਦਰਜ ਕੀਤੀ।
ਇਸ ਤੋਂ ਬਾਅਦ ACB ਨੇ ਜਾਲ ਵਿਛਾ ਕੇ ਕਾਰਵਾਈ ਕੀਤੀ। ਅਧਿਕਾਰੀਆਂ ਮੁਤਾਬਕ ਜੂਨੀਅਰ ਸਹਾਇਕ ਨੂੰ 15 ਹਜ਼ਾਰ ਰੁਪਏ ਦੀ ਰਿ*ਸ਼ਵਤ ਲੈਂਦੇ ਹੋਏ ਮੌਕੇ ‘ਤੇ ਕਾਬੂ ਕਰ ਗਿਆ। ਰਿ*ਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ।
ਗ੍ਰਿ*ਫ਼ਤਾਰੀ ਤੋਂ ਬਾਅਦ ACB ਵੱਲੋਂ ਮੁਲਜ਼ਮ ਦੇ ਘਰ ਦੀ ਤਲਾਸ਼ੀ ਵੀ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ।
ACB ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਰਿਸ਼ਵਤ ਮੰਗਣ ਤੇ ਲੈਣ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

















