ਜਲਾਲਾਬਾਦ 23 ਮਈ 2026 AJ DI Awaaj
Punjab Desk : ਭਾਰਤ ਸਰਕਾਰ ਦੁਆਰਾ ਕਰਵਾਈ ਜਾ ਰਹੀ ਰਾਸ਼ਟਰੀ ਜਨਗਨਣਾ 2027 ਦੇ ਪਹਿਲੇ ਪੜਾਅ ਦੇ ਅਚਨਚੇਤ ਨਿਰੀਖਣ ਲਈ ਸੰਯੁਕਤ ਡਾਇਰੈਕਟਰ ਸ੍ਰੀ ਆਰ ਪੀ ਸਿੰਘ ਜਲਾਲਾਬਾਦ ਵਿਖੇ ਪਹੁੰਚੇ। ਆਪਣੀ ਇਸ ਅਚਨਚੇਤ ਫੇਰੀ ਦੌਰਾਨ ਸ੍ਰੀ ਆਰ ਪੀ ਸਿੰਘ ਨੇ ਫੀਲਡ ਵਿੱਚ ਜਾ ਕੇ ਜਮੀਨੀ ਪੱਧਰ ਤੇ ਜਨਗਨਣਾ ਦੇ ਕੰਮ ਦਾ ਮੁਆਇਨਾ ਕੀਤਾ ਅਤੇ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।
ਇਸ ਮੋਕੇ ਜਿਲਾ ਕੋਆਰਡੀਨੇਟਰ ਸ੍ਰੀ ਕਾਰਤਿਕ ਆਰਿਆ ਅਤੇ ਡਿਪਟੀ ਈ ਐਸ ਏ ਸ੍ਰੀ ਹਰਜਿੰਦਰ ਸਿੰਘ ਵੀ ਓਹਨਾਂ ਦੇ ਨਾਲ ਪਹੁੰਚੇ। ਜਿਕਰਯੋਗ ਹੈ ਕੇ ਰਾਸ਼ਟਰੀ ਜਨਗਨਣਾ 2027 ਦਾ ਤਹਿਸੀਲ ਜਲਾਲਾਬਾਦ ਦਾ ਕੰਮ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਜਲਾਲਾਬਾਦ ਸਬ ਡਵੀਜ਼ਨ ਮੈਜਿਸਟ੍ਰੇਟ ਸ੍ਰੀ ਕੰਵਰਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਤਹਿਸੀਲਦਾਰ ਸ੍ਰੀ ਸੁਖਚਰਨ ਸਿੰਘ ਦੀ ਦੇਖ ਰੇਖ ਅਧੀਨ ਚੱਲ ਰਿਹਾ ਹੈ।
ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆ ਸਬ ਡਵੀਜ਼ਨ ਮੈਜਿਸਟ੍ਰੇਟ ਜਲਾਲਾਬਾਦ ਦੁਆਰਾ ਦੱਸਿਆ ਗਿਆ ਕਿ 15 ਮਈ ਤੋਂ ਘਰ ਘਰ ਜਾ ਕੇ ਅਧਿਕਰੀਆਂ ਦੁਆਰਾ ਲੋਕਾਂ ਦਾ ਲੋੜੀਂਦਾ ਡਾਟਾ ਭਰਿਆ ਜਾ ਰਿਹਾ ਹੈ। ਸਮੁੱਚੀ ਤਹਸੀਲ ਨੂੰ ਦੋ ਜੋਨਾਂ ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰ ਵਿੱਚ ਵੰਡਿਆ ਗਿਆ ਹੈ। ਪੇਂਡੂ ਖੇਤਰ ਦੇ ਕੰਮ ਦੀ ਦੇਖ ਰੇਖ ਸਾਡੇ ਤਹਿਸੀਲਦਾਰ ਸਾਹਿਬ ਅਤੇ ਸ਼ਹਿਰੀ ਖੇਤਰ ਦੇ ਕੰਮ ਦੀ ਦੇਖ ਰੇਖ ਈ ਓ ਸਾਹਿਬ ਸ੍ਰੀ ਰੋਹਿਤ ਕਰਵਾਸਰਾ ਕਰ ਰਹੇ ਹਨ। ਸਮੁੱਚੇ ਕੰਮ ਨੂੰ ਸਫਲਤਾ ਪੂਰਵਕ ਮੁਕੰਮਲ ਕਰਨ ਲਈ 466 ਦੇ ਕਰੀਬ ਗਿਣਤੀਕਾਰ ਅਤੇ 60 ਦੇ ਕਰੀਬ ਸੁਪਰਵਾਇਜਰ ਨਿਯੁਕਤ ਕੀਤੇ ਗਏ ਹਨ ਜੋ ਡਿਜ਼ੀਟਲ ਐਪ ਰਾਹੀਂ ਡਾਟਾ ਭਰ ਰਹੇ ਹਨ।
ਇਸ ਮੌਕੇ ਸ੍ਰੀ ਆਰ ਪੀ ਸਿੰਘ ਨੇ ਜਨਗਨਣਾ ਵਿੱਚ ਲੱਗੇ ਸਮੁੱਚੇ ਅਮਲੇ ਨੂੰ ਡਾਟਾ ਸਟੀਕ ਅਤੇ ਪਾਰਦਰਸ਼ੀ ਭਰਨ ਦੇ ਨਿਰਦੇਸ਼ ਦਿੰਦਿਆ ਸਮੁੱਚਾ ਡਾਟਾ ਗੁਪਤ ਰੱਖਣ ਦੀ ਵੀ ਹਦਾਇਤ ਕੀਤੀ। ਇਸ ਮੋਕੇ ਤਹਿਸੀਲ ਜਲਾਲਾਬਾਦ ਜਨਗਨਣਾ ਦੀ ਦਫਤਰੀ ਟੀਮ ਮੈਂਬਰ ਸ੍ਰੀ ਮਨੋਜ ਕੁਮਾਰ, ਸ੍ਰੀ ਰੁਪਿੰਦਰ ਖੇੜਾ, ਡਾ ਰੋਹਿਤ ਠੱਕਰ, ਰਿਸ਼ੀ ਠੱਕਰ, ਰਮਨਦੀਪ ਦਰਗਨ, ਜਸਕਰਨਜੀਤ ਸਿੰਘ, ਵਿਪਨ ਗਾਬਾ, ਬਲਦੇਵ ਸਿੰਘ, ਨੀਰਜ ਗੂੰਬਰ, ਨਵੀਨ ਕਾਲੜਾ ਅਤੇ ਸੁਰਜੀਤ ਸਿੰਘ ਟੈਕਨੀਕਲ ਅਸਿਸਟੈਂਟ ਆਦਿ ਹਾਜਰ ਸਨ।














