ਕਿੱਲਿਆਂਵਾਲੀ ਵਿਖੇ ਲਗਾਇਆ ਜਾ ਰਿਹਾ ਹੈ ਰੁਜ਼ਗਾਰ ਮੇਲਾ

29

ਲੰਬੀ/ਸ੍ਰੀ ਮੁਕਤਸਰ ਸਾਹਿਬ, 25 ਮਾਰਚ 2026 AJ DI Awaaj

Punjab Desk :  ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ) ਵਿਖੇ 27 ਮਾਰਚ 2026 ਦਿਨ ਸ਼ੁੱਕਰਵਾਰ ਨੂੰ ਰੁਜ਼ਗਾਰ ਮੇਲਾ ਲਗਾਇਆ ਜਾ  ਰਿਹਾ ਹੈ, ਇਹ ਜਾਣਕਾਰੀ ਸ੍ਰੀਮਤੀ ਡਿੰਪਲ, ਜ਼ਿਲ੍ਹਾ ਰੁਜ਼ਗਾਰ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਾਂਝੀ ਕੀਤੀ ਗਈ।

ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੁਜਗਾਰ ਮੇਲਾ ਜ਼ਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ) ਦਾ ਸਾਂਝਾ ਉਪਰਾਲਾ ਹੈ, ਇਸ ਉਪਰਾਲੇ ਤਹਿਤ ਰੁਜ਼ਗਾਰ ਮੇਲੇ ਵਿੱਚ 15 ਕੰਪਨੀਆਂ ਜਿਵੇ ਕਿ ਐਚ.ਡੀ.ਐਫ.ਸੀ.ਬੈਂਕ, ਇੰਡੀਅਨ ਸਕਿਊਰਟੀ ਪ੍ਰਾ.ਲਿਮ., ਐਲ.ਆਈ.ਸੀ., ਸਵੀਗੀ, ਸੀਰਾ ਕੈਟਲ ਆਦਿ ਨਾਮੀ ਕੰਪਨੀਆਂ ਵੱਲੋਂ ਸਹਾਇਕ ਮੈਨੇਜਰ, ਸੇਲ ਅਫਸਰ, ਡਲੀਵਰੀ ਬੁਆਏ, ਲੋਨ ਅਫਸਰ, ਮਾਰਕੀਟਿੰਗ ਆਦਿ ਦੀਆਂ 600 ਤੋਂ ਵੱਧ ਅਸਾਮੀਆਂ ਲਈ ਇੰਟਰਵਿਊ ਲਈ ਜਾਣੀ ਹੈ। ਇਸ ਰੁਜਗਾਰ ਮੇਲੇ ਵਿਚ 10ਵੀ, 12ਵੀ, ਗ੍ਰੈਜੂਏਟ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੀਆਂ ਹਨ।

ਉਨ੍ਹਾਂ ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਰੁਜ਼ਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਂਦੇ ਹੋਏ ਇਨ੍ਹਾਂ ਰੁਜ਼ਗਾਰ ਦੇ ਮੌਕਿਆਂ ਦਾ ਲਾਹਾ ਲੈਣ।  ਰੁਜ਼ਗਾਰ ਮੇਲੇ ਵਿੱਚ ਭਾਗ ਲੈਣ ਸਮੇਂ ਪ੍ਰਾਰਥੀ ਆਪਣੇ ਰਜਿਊਮ ਦੀਆਂ 5-6 ਕਾਪੀਆਂ ਜਰੂਰ ਨਾਲ ਲੈ ਕੇ ਆਉਣ, ਤਾਂ ਜੋ ਉਹ ਆਪਣੀ ਯੋਗਤਾ ਅਨੁਸਾਰ ਉਨ੍ਹਾਂ ਦੀ ਪ੍ਰੋਫਾਇਲ ਨਾਲ ਮੇਲ ਕਰ ਰਹੀਆਂ ਵੱਧ ਤੋਂ ਵੱਧ ਕੰਪਨੀਆਂ ਵਿੱਚ ਇਟਰਵਿਊ ਦੇ ਸਕਣ।

ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪ ਲਾਈਨ ਨੰ: 9888562317 ਅਤੇ 9467364471 ’ਤੇ ਸੰਪਰਕ ਕਰ ਸਕਦੇ ਹਨ।