ਜੇ.ਐਨ.ਵੀ. ਫਫੜੇ ਭਾਈ ਕੇ: ਗਿਆਰਵੀਂ ਦਾਖਲੇ ਦੀ ਆਖਰੀ ਮਿਤੀ 20 ਅਗਸਤ

42

ਮਾਨਸਾ, 11 ਅਗਸਤ 2025 AJ DI Awaaj

Punjab Desk : ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਮਾਨਸਾ ਵਿਖੇ ਵਿੱਦਿਅਕ ਵਰ੍ਹੇ 2025-26 ਲਈ ਗਿਆਰਵੀਂ ਸਾਇੰਸ ਜਮਾਤ ਵਿਚ ਖਾਲੀ ਸੀਟਾਂ ਉਪਰ ਦਾਖਲੇ ਲਈ ਫਾਰਮ ਹੁਣ 20 ਅਗਸਤ ਤੱਕ ਭਰੇ ਜਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀਮਤੀ ਕੁਸੁਮ ਗੁਪਤਾ ਨੇ ਦੱਸਿਆ ਕਿ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ ਪਹਿਲਾਂ 10 ਅਗਸਤ ਸੀ ਜਿਸ ਵਿਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਵਾਧਾ ਕਰਦਿਆਂ ਹੁਣ 20 ਅਗਸਤ ਤੱਕ ਦਾਖਲਾ ਫਾਰਮ ਲਏ ਜਾਣਗੇ।

          ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਸਾਲ 2025 ਵਿਚ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀ ਇਹ ਦਾਖ਼ਲਾ ਫਾਰਮ ਭਰ ਸਕਦੇ ਹਨ। ਫਾਰਮ ਭਰਨ ਵਾਲੇ ਵਿਦਿਆਰਥੀ ਦਾ ਜਨਮ 01 ਜੂਨ 2008 ਤੋਂ 31 ਜੁਲਾਈ 2010 (ਦੋਵੇਂ ਦਿਨ ਮਿਲਾ ਕੇ ) ਹੋਣਾ ਚਾਹੀਦਾ ਹੈ l ਵਿਦਿਆਰਥੀ ਨੇ ਦਸਵੀਂ ਜਮਾਤ 2024-2025 ਵਿਚ ਮਾਨਸਾ ਜ਼ਿਲ੍ਹੇ ਵਿੱਚੋ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋੰ ਪਾਸ ਕੀਤੀ ਹੋਵੇ l ਉਸਨੇ ਦਸਵੀਂ ਜਮਾਤ ਵਿੱਚੋਂ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਅਤੇ ਸਾਇੰਸ ਵਿਸ਼ੇ ਲਈ ਸਾਇੰਸ ਵਿੱਚੋਂ 60 ਫ਼ੀਸਦੀ ਅਤੇ ਮੈਥ ਵਿਸ਼ੇ ਦੀ ਚੋਣ ਲਈ ਮੈਥ ਵਿਚੋਂ 60 ਫ਼ੀਸਦੀ ਅੰਕ ਲਾਜ਼ਮੀ ਹਨ l

                ਉਨ੍ਹਾਂ ਦੱਸਿਆ ਕਿ ਫਾਰਮ ਵਿਦਿਆਲਿਆ ਵਿਚੋਂ ਪ੍ਰਾਪਤ ਕਰਕੇ ਆਫਲਾਈਨ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਾਂ ਵਿਦਿਆਲਿਆ ਦੇ ਆਨਲਾਈਨ ਲਿੰਕ https://acrobat.adobe.com/id/urn:aaid:sc:ap:16bda0d5-fcd5-4e60-987c-52945843f329 ਤੋਂ ਡਾਊਨਲੋਡ ਕਰਕੇ ਫਾਰਮ ਭਰਕੇ ਇਸ ਆਨਲਾਈਨ ਲਿੰਕ jnvadmissionsclass11@gmail.com ‘ਤੇ ਅਪਲੋਡ ਕੀਤੇ ਜਾ ਸਕਦੇ ਹਨ।