ਕੈਨੇਡਾ ‘ਚ ਮਨਾਇਆ ਜਾਵੇਗਾ “ਜਸਵੰਤ ਸਿੰਘ ਖਾਲੜਾ ਦਿਵਸ” – ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਐਲਾਨ

32

International 06 Sep 2025 AJ DI Awaaj

International Desk : ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਆਗੂ ਜਸਵੰਤ ਸਿੰਘ ਖਾਲੜਾ ਦੀ ਯਾਦ ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ 6 ਸਤੰਬਰ ਨੂੰ ਆਧਿਕਾਰਕ ਤੌਰ ‘ਤੇ “ਜਸਵੰਤ ਸਿੰਘ ਖਾਲੜਾ ਦਿਵਸ” ਘੋਸ਼ਿਤ ਕੀਤਾ ਹੈ। ਇਹ ਫ਼ੈਸਲਾ ਉਨ੍ਹਾਂ ਦੇ ਅਗਵਾ ਹੋਣ ਦੀ 30ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਲਿਆ ਗਿਆ ਹੈ।

🗓 6 ਸਤੰਬਰ 1995 – ਜਦ ਖਾਲੜਾ ਲਾਪਤਾ ਹੋਏ

ਜਸਵੰਤ ਸਿੰਘ ਖਾਲੜਾ ਨੇ 1980-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਹੋ ਰਹੀਆਂ ਝੂਠੇ ਮੁਕਾਬਲਿਆਂ, ਗੁਪਤ ਹ*ਤਿਆਵਾਂ ਅਤੇ ਅਣਪਛਾਤੀਆਂ ਲਾ*ਸ਼ਾਂ ਦੀ ਸਸਕਾਰ ਵਰਗੀਆਂ ਘਟਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਦੀ ਖੋਜ ‘ਚ ਸਾਹਮਣੇ ਆਇਆ ਕਿ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਮਾਰਿਆ ਗਿਆ

ਉਨ੍ਹਾਂ ਦੀ ਜਾਂਚ ਕਾਰਨ ਰਾਜ ਹਿੰਸਾ ਵੱਲ ਅੰਤਰਰਾਸ਼ਟਰੀ ਧਿਆਨ ਆਇਆ। ਪਰ 6 ਸਤੰਬਰ 1995 ਨੂੰ ਉਹ ਦਿਨ ਦਿਹਾੜੇ ਅਗਵਾ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਹੱ*ਤਿਆ ਕਰ ਦਿੱਤੀ ਗਈ।

 ਕੈਨੇਡਾ ਵੱਲੋਂ ਵੱਡਾ ਸਤਿਕਾਰ

ਬ੍ਰਿਟਿਸ਼ ਕੋਲੰਬੀਆ ਦੀ ਲੈਫਟੀਨੈਂਟ ਗਵਰਨਰ ਵੈਂਡੀ ਕੋਕੀਆ ਨੇ ਐਲਾਨੀ ਪੱਤਰ ‘ਤੇ ਦਸਤਖਤ ਕਰਕੇ ਇਹ ਦਿਨ ਘੋਸ਼ਿਤ ਕੀਤਾ। ਸਰਕਾਰ ਨੇ ਉਨ੍ਹਾਂ ਨੂੰ “ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੇ ਰਾਖੇ” ਵਜੋਂ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਦਿਨ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕਰਨ ਅਤੇ ਇਨਸਾਫ਼ ਦੀ ਮੰਗ ਜਾਰੀ ਰੱਖਣ ਦਾ ਪ੍ਰਤੀਕ ਹੈ।

🤝 ਸਿੱਖ ਭਾਈਚਾਰੇ ਅਤੇ ਕਾਰਕੁਨਾਂ ਵੱਲੋਂ ਸਵਾਗਤ

ਕੈਨੇਡਾ ਅਤੇ ਵਿਸ਼ਵ ਭਰ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਫ਼ੈਸਲੇ ਦੀ ਸਾਰਥਕਤਾ ਨੂਂ ਮੰਨਿਆ। ਇਹ ਉਨ੍ਹਾਂ ਲਈ ਸਿਰਫ਼ ਇੱਕ ਦਿਨ ਨਹੀਂ, ਸਗੋਂ ਇਨਸਾਫ਼ ਦੀ ਲੜਾਈ ਦੇ ਪ੍ਰਤੀਕ ਵਜੋਂ ਵੀ ਵੇਖਿਆ ਜਾ ਰਿਹਾ ਹੈ। ਕਾਰਕੁਨਾਂ ਨੇ ਕਿਹਾ ਕਿ ਇਹ ਐਲਾਨ ਸੱਚ ਨੂੰ ਚੁੱਪ ਕਰਨ ਦੀ ਕੋਸ਼ਿਸ਼ਾਂ ਦੇ ਖਿਲਾਫ਼ ਇੱਕ ਅਹਿਮ ਜਵਾਬ ਹੈ।