ਕੀ ਸੈਲੂਨ ਵਿੱਚ ਹੇਅਰ ਵਾਸ਼ ਕਰਵਾਉਣਾ ਸੁਰੱਖਿਅਤ ਹੈ? ਮਾਹਿਰਾਂ ਨੇ ਦਿੱਤੀ ਮਹੱਤਵਪੂਰਨ ਸਲਾਹ

14
ਕੀ ਸੈਲੂਨ ਵਿੱਚ ਹੇਅਰ ਵਾਸ਼ ਕਰਵਾਉਣਾ ਸੁਰੱਖਿਅਤ ਹੈ? ਮਾਹਿਰਾਂ ਨੇ ਦਿੱਤੀ ਮਹੱਤਵਪੂਰਨ ਸਲਾਹ

26 ਨਵੰਬਰ, 2025 ਅਜ ਦੀ ਆਵਾਜ਼

Lifestyle Desk: ਅੱਜਕੱਲ੍ਹ ਬਹੁਤ ਸਾਰੇ ਲੋਕ ਘਰ ਦੀ ਬਜਾਏ ਸੈਲੂਨ ਵਿੱਚ ਹੇਅਰ ਵਾਸ਼ ਕਰਵਾਉਣਾ ਪਸੰਦ ਕਰਦੇ ਹਨ। ਮਸਾਜ, ਪ੍ਰੋਫੈਸ਼ਨਲ ਕੇਅਰ ਅਤੇ ਡੂੰਘੀ ਸਫਾਈ ਦੇ ਕਾਰਨ ਇਹ ਸੈਲਫ-ਕੇਅਰ ਦਾ ਹਿੱਸਾ ਬਣ ਚੁੱਕਾ ਹੈ। ਪਰ ਕਈ ਲੋਕਾਂ ਵਿੱਚ ਇਹ ਸੰਦੇਹ ਵੀ ਹੈ ਕਿ ਕੀ ਸੈਲੂਨ ਵਿੱਚ ਹੇਅਰ ਵਾਸ਼ ਕਰਵਾਉਣਾ ਸੁਰੱਖਿਅਤ ਹੈ।

ਇਸ ਬਾਰੇ ਜਾਣਕਾਰੀ ਦੇਂਦੇ ਹੋਏ ਗੁਰਗਾਂਵ ਦੀ ਸਕਿਨਏਡ ਕਲੀਨਿਕ ਦੀ ਚੀਫ਼ ਡਰਮਾਟੋਲੋਜਿਸਟ ਡਾ. ਅਤੁਲਾ ਗੁਪਤਾ ਨੇ ਦੱਸਿਆ ਕਿ ਸੈਲੂਨ ਵਿੱਚ ਹੇਅਰ ਵਾਸ਼ ਕਰਵਾਉਣਾ ਬਿਲਕੁਲ ਸੁਰੱਖਿਅਤ ਹੈ, ਪਰ ਸਫਾਈ ਅਤੇ ਪ੍ਰੋਡਕਟਸ ਦੀ ਕੁਆਲਟੀ ‘ਤੇ ਧਿਆਨ ਦੇਣਾ ਜ਼ਰੂਰੀ ਹੈ।

ਉਨ੍ਹਾਂ ਮੁਤਾਬਕ ਇਹ ਗੱਲਾਂ ਧਿਆਨ ਵਿੱਚ ਰੱਖਣੀਆਂ ਲੋੜੀਂਦੀਆਂ ਹਨ—

  • ਸੈਲੂਨ ਵਿੱਚ ਵਰਤੇ ਜਾਣ ਵਾਲੇ ਸ਼ੈਂਪੂ ਅਤੇ ਕੰਡੀਸ਼ਨਰ ਕੈਮੀਕਲ-ਅਧਾਰਿਤ ਹੋ ਸਕਦੇ ਹਨ, ਇਸ ਲਈ ਸੰਵੇਦਨਸ਼ੀਲ ਖੋਪੜੀ ਵਾਲੇ ਲੋਕ ਸਲਫੇਟ-ਫ੍ਰੀ ਜਾਂ ਹਰਬਲ ਪ੍ਰੋਡਕਟ ਚੁਣਨ।

  • ਬਰਸ਼, ਤੌਲੀਆ ਅਤੇ ਬੇਸਿਨ ਸਾਫ਼ ਅਤੇ ਡਿਸਇਨਫੈਕਟਿਡ ਹੋਣੇ ਚਾਹੀਦੇ ਹਨ ਤਾਂ ਜੋ ਫੰਗਲ ਜਾਂ ਬੈਕਟੀਰੀਆ ਇਨਫੈਕਸ਼ਨ ਦਾ ਖ਼ਤਰਾ ਨਾ ਵਧੇ।

  • ਹੇਅਰ ਵਾਸ਼ ਤੋਂ ਪਹਿਲਾਂ ਸਟਾਫ ਨੂੰ ਆਪਣੇ ਵਾਲਾਂ ਦੀ ਸਥਿਤੀ ਬਾਰੇ ਦੱਸਣਾ ਚਾਹੀਦਾ ਹੈ।

  • ਬਹੁਤ ਗਰਮ ਪਾਣੀ ਦੀ ਵਰਤੋਂ ਤੋਂ ਬਚੋ, ਆਮ ਜਾਂ ਹਲਕੇ ਗਰਮ ਪਾਣੀ ਨਾਲ ਹੇਅਰ ਵਾਸ਼ ਕਰਵਾਉਣਾ ਚੰਗਾ ਰਹਿੰਦਾ ਹੈ।

  • ਹਫ਼ਤਾਵਾਰੀ ਸੈਲੂਨ ਹੇਅਰ ਵਾਸ਼ ਦੀ ਲੋੜ ਨਹੀਂ। ਮਹੀਨੇ ਵਿੱਚ 1-2 ਵਾਰ ਕਾਫ਼ੀ ਹੈ, ਕਿਉਂਕਿ ਜ਼ਿਆਦਾ ਪ੍ਰੋਡਕਟਸ ਨਾਲ ਵਾਲਾਂ ਵਿੱਚ ਰੁੱਖਾਪਣ ਆ ਸਕਦਾ ਹੈ।

ਅੰਤ ਵਿੱਚ, ਮਾਹਿਰਾਂ ਦਾ ਕਹਿਣਾ ਹੈ ਕਿ ਸੈਲੂਨ ਹੇਅਰ ਵਾਸ਼ ਸੁਰੱਖਿਅਤ ਹੈ, ਜੇਕਰ ਉੱਥੇ ਸਫਾਈ, ਪ੍ਰੋਡਕਟਸ ਦੀ ਗੁਣਵੱਤਾ ਅਤੇ ਸਹੀ ਤਰੀਕੇ ਨਾਲ ਹੇਅਰ ਵਾਸ਼ ਕੀਤਾ ਜਾਵੇ।