ਚੰਡੀਗੜ੍ਹ 02 Dec 2025 AJ DI Awaaj
Chandigarh Desk : ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੁਝ ਅਣਪਛਾਤੇ ਹਮ*ਲਾਵਰਾਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਕੇ ਉਸ ‘ਤੇ ਤਾਬੜਤੋੜ ਗੋ*ਲੀਆਂ ਚਲਾਈਆਂ। ਗੋ*ਲੀਬਾਰੀ ਵਿੱਚ ਗੰਭੀਰ ਜ਼*ਖ਼ਮੀ ਹੋਏ ਨੌਜਵਾਨ ਨੇ ਪੀਜੀਆਈ ਚੰਡੀਗੜ੍ਹ ਵਿੱਚ ਦਮ ਤੋੜ ਦਿੱਤਾ। ਮ੍ਰਿ*ਤਕ ਦੀ ਪਛਾਣ ਇੰਦਰਪ੍ਰੀਤ ਸਿੰਘ ਉਰਫ਼ ਪੈਰੀ (ਨਿਵਾਸੀ ਸੈਕਟਰ 33) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਹਮਲਾਵਰ ਕਾਫ਼ੀ ਦੂਰੀ ਤੱਕ ਇੰਦਰਪ੍ਰੀਤ ਦਾ ਪਿੱਛਾ ਕਰਦੇ ਰਹੇ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਕਾਰ ਉਸਦੀ ਗੱਡੀ ਅੱਗੇ ਲਗਾ ਕੇ ਉਸਨੂੰ ਰੋਕਿਆ ਅਤੇ ਲਗਾਤਾਰ ਪੰਜ ਰਾਊਂਡ ਫਾਇਰ ਕੀਤੇ। ਇੱਕ ਗੋਲੀ ਇੰਦਰਪ੍ਰੀਤ ਦੀ ਛਾਤੀ ਵਿੱਚ ਵੀ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ।
ਚਸ਼ਮਦੀਦਾਂ ਅਨੁਸਾਰ, ਇਲਾਕੇ ਵਿੱਚ ਕਈ ਗੋ*ਲੀਆਂ ਚੱਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸਤੋਂ ਬਾਅਦ ਭਾਰੀ ਪੁਲਿਸ ਫੋਰਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਕਾਬੂ ਕੀਤੀ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।
ਪੁਲਿਸ ਦੇ ਮੁਤਾਬਕ, ਮ੍ਰਿ*ਤਕ ਇੰਦਰਪ੍ਰੀਤ ਦਾ ਅਪਰਾਧਿਕ ਰਿਕਾਰਡ ਸੀ ਅਤੇ ਉਸਦੇ ਖ਼ਿਲਾਫ਼ 12 ਮਾਮਲੇ ਦਰਜ ਸਨ। ਉਹ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਵੀ ਸਰਗਰਮ ਰਿਹਾ ਸੀ। ਹਾਲ ਹੀ ਵਿੱਚ ਉਸਦਾ ਵਿਆਹ ਹੋਇਆ ਸੀ, ਜਿਸ ਵਿੱਚ ਕਈ ਸਿਆਸੀ ਅਤੇ ਉਦਯੋਗਿਕ ਹਸਤੀਆਂ ਸ਼ਾਮਲ ਹੋਈਆਂ ਸਨ।
ਗੋ*ਲੀਬਾਰੀ ਤੋਂ ਬਾਅਦ ਚੰਡੀਗੜ੍ਹ ਦੀਆਂ ਸਰਹੱਦਾਂ ਨੂੰ ਸੀਲ ਕਰਕੇ ਮੋਹਾਲੀ ਅਤੇ ਪੰਚਕੂਲਾ ਨਾਲ ਲੱਗਦੀਆਂ ਨਾਕਾਬੰਦੀਆਂ ਤੀਵਰ ਕਰ ਦਿੱਤੀਆਂ ਗਈਆਂ ਹਨ। ਪੁਲਿਸ ਮੁਲਜ਼ਮਾਂ ਦੀ ਖੋਜ ਲਈ ਕਈ ਟੀਮਾਂ ਤਾਇਨਾਤ ਕਰ ਚੁੱਕੀ ਹੈ ਅਤੇ ਸ਼ਹਿਰ ਵਿੱਚ ਅਲਰਟ ਜਾਰੀ ਹੈ।














