ਭਾਰਤ ਸਰਕਾਰ ਦੀ ਕਾਰਵਾਈ: Dal Khalsa ਦਾ Instagram ਅਕਾਊਂਟ ਬੰਦ

105

ਨਵੀਂ ਦਿੱਲੀ: 18 Apr 2026 AJ DI Awaaj

National Desk :  ਭਾਰਤ ਸਰਕਾਰ ਨੇ ਸਿੱਖ ਜਥੇਬੰਦੀ Dal Khalsa ਦਾ ਇੰਸਟਾਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ।

ਉਨ੍ਹਾਂ ਦੇ ਮੁਤਾਬਕ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਾਊਂਟ ‘ਤੇ ਕਾਰਵਾਈ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ 2025 ਵਿੱਚ Dal Khalsa ਦਾ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਬੰਦ ਕੀਤਾ ਗਿਆ ਸੀ।

ਫਿਲਹਾਲ, ਸਰਕਾਰ ਵੱਲੋਂ ਇਸ ਕਾਰਵਾਈ ਸਬੰਧੀ ਕੋਈ ਵਿਸਥਾਰਪੂਰਕ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ।