Chandigarh 30 june 2025 AJ DI Awaaj
ਕੈਂਸਰ — ਇੱਕ ਅਜਿਹੀ ਬਿਮਾਰੀ ਜਿਸਦਾ ਨਾਮ ਹੀ ਲੋਕਾਂ ਵਿੱਚ ਡਰ ਪੈਦਾ ਕਰ ਦੇਂਦਾ ਹੈ। ਇਹ ਅਜਿਹਾ ਰੋਗ ਹੈ ਜੋ ਜੇਕਰ ਸਮੇਂ ਸਿਰ ਪਛਾਣ ਨਾ ਆਵੇ ਅਤੇ ਇਲਾਜ ਨਾ ਕੀਤਾ ਜਾਵੇ ਤਾਂ ਸਰੀਰ ਦੇ ਅੰਦਰੋ ਅੰਦਰ ਵੱਡਾ ਨੁਕਸਾਨ ਕਰ ਸਕਦਾ ਹੈ। ਕੁਝ ਕਿਸਮਾਂ ਦੇ ਕੈਂਸਰ ਬਹੁਤ ਹੀ ਤੇਜ਼ੀ ਨਾਲ ਫੈਲਦੇ ਹਨ ਅਤੇ ਬਿਨਾਂ ਵਕਤ ਗਵਾਏ ਹਲਾਤ ਗੰਭੀਰ ਹੋ ਜਾਂਦੇ ਹਨ।
ਕਿਹੜੇ ਕੈਂਸਰ ਤੇਜ਼ੀ ਨਾਲ ਫੈਲਦੇ ਹਨ?
ਖੋਜਾਂ ਦੱਸਦੀਆਂ ਹਨ ਕਿ ਪੈਨਕ੍ਰਿਆਟਿਕ ਕੈਂਸਰ, ਛੋਟੇ ਸੈੱਲਾਂ ਵਾਲਾ ਫੇਫੜੀ ਕੈਂਸਰ ਅਤੇ ਕੁਝ ਦਿਮਾਗੀ ਟਿਊਮਰ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਹੀ ਸਰੀਰ ਦੇ ਹੋਰ ਹਿੱਸਿਆਂ ਤੱਕ ਫੈਲ ਸਕਦੇ ਹਨ। ਖ਼ਾਸ ਕਰਕੇ ਪੈਨਕ੍ਰਿਆਟਿਕ ਕੈਂਸਰ ਸ਼ੁਰੂਆਤ ਵਿੱਚ ਕੋਈ ਲੱਛਣ ਨਹੀਂ ਦਿੰਦਾ, ਪਰ ਜਦੋਂ ਲੱਛਣ ਸਾਹਮਣੇ ਆਉਂਦੇ ਹਨ, ਤਦ ਤਕ ਇਹ ਆਖਰੀ ਪੜਾਅ ‘ਤੇ ਪਹੁੰਚ ਚੁੱਕਿਆ ਹੁੰਦਾ ਹੈ। ਇਹ ‘ਮੈਟਾਸਟੇਸਿਸ’ ਦੀ ਪ੍ਰਕਿਰਿਆ ਰਾਹੀਂ ਲਿੰਫ ਨੋਡਸ, ਫੇਫੜਿਆਂ, ਜਿਗਰ ਅਤੇ ਦਿਮਾਗ ਤੱਕ ਵੀ ਫੈਲ ਸਕਦਾ ਹੈ।
ਹੌਲੀ-ਹੌਲੀ ਵਧਣ ਵਾਲੇ ਕੈਂਸਰ ਵੀ ਘਾਤਕ
ਕਈ ਲੋਕ ਸੋਚਦੇ ਹਨ ਕਿ ਜੇਕਰ ਕੈਂਸਰ ਹੌਲੀ ਵਧ ਰਿਹਾ ਹੈ ਤਾਂ ਉਹ ਖ਼ਤਰਨਾਕ ਨਹੀਂ। ਪਰ ਇਹ ਧਾਰਣਾ ਬਿਲਕੁਲ ਗਲਤ ਹੈ। ਪ੍ਰੋਸਟੇਟ ਕੈਂਸਰ ਜਾਂ ਕੁਝ ਕਿਸਮਾਂ ਦੇ ਛਾਤੀ ਕੈਂਸਰ ਹੌਲੀ ਵਧਦੇ ਹਨ, ਪਰ ਸਮੇਂ ਨਾਲ ਇਹ ਵੀ ਜਿ਼ੰਦਗੀ ਲਈ ਖ਼ਤਰਾ ਬਣ ਜਾਂਦੇ ਹਨ। ਜੇਕਰ ਇਨ੍ਹਾਂ ਦਾ ਇਲਾਜ ਨਾ ਹੋਵੇ, ਤਾਂ ਇਹ ਨੇੜਲੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਅੰਗ ਫੇਲ੍ਹ ਹੋਣ ਤੱਕ ਦੀ ਸਥਿਤੀ ਪੈਦਾ ਕਰ ਸਕਦੇ ਹਨ।
ਇਲਾਜ ਨਾ ਹੋਣ ਦੀ ਸਥਿਤੀ
ਕੈਂਸਰ ਦਾ ਇਲਾਜ ਨਾ ਹੋਣ ਦੀ ਸਥਿਤੀ ਵਿੱਚ ਮਰੀਜ਼ ਨੂੰ ਅਸਹਿਨੀ ਦਰਦ, ਇਨਫੈਕਸ਼ਨ, ਖੂਨ ਦੀ ਘਾਟ ਅਤੇ ਅੰਤ ਵਿੱਚ ਅੰਗਾਂ ਦੇ ਫੇਲ੍ਹ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰੀਜ਼ ਦੀ ਹਾਲਤ ਹਰ ਰੋਜ਼ ਵਿਗੜਦੀ ਜਾਂਦੀ ਹੈ ਅਤੇ ਜੀਵਨ ਦੀ ਉਮੀਦ ਘੱਟਦੀ ਜਾਂਦੀ ਹੈ।
ਨਤੀਜਾ
ਸਪਸ਼ਟ ਹੈ ਕਿ ਕੈਂਸਰ ਚਾਹੇ ਹੌਲੀ ਵਧੇ ਜਾਂ ਤੇਜ਼ੀ ਨਾਲ, ਇਲਾਜ ਨਾ ਹੋਣ ਦੀ ਸਥਿਤੀ ਵਿੱਚ ਇਹ ਹਮੇਸ਼ਾ ਖ਼ਤਰਨਾਕ ਸਾਬਤ ਹੁੰਦਾ ਹੈ। ਸਮੇਂ ਸਿਰ ਜਾਂਚ, ਇਲਾਜ ਅਤੇ ਨਿਯਮਤ ਨਿਗਰਾਨੀ ਹੀ ਇਸ ਰੋਗ ਤੋਂ ਬਚਾਅ ਦਾ ਸਭ ਤੋਂ ਵਧੀਆ ਹਥਿਆਰ ਹੈ।
