ਖੱਜਿਆਰ ‘ਚ ਪਤੀ ਨੇ ਦਾਜ ਵਾਲੀ ਕਾਰ ਨੂੰ ਲਗਾਈ ਅੱ*ਗ

25

ਚੰਬਾ: 18 Sep 2026 AJ DI Awaaj

National Desk :  ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਖੱਜਿਆਰ ਵਿੱਚ ਪੰਜਾਬ ਤੋਂ ਘੁੰਮਣ ਆਏ ਇੱਕ ਨਵੇਂ ਵਿਆਹੇ ਜੋੜੇ ਵਿਚਕਾਰ ਹੋਏ ਝ*ਗੜੇ ਤੋਂ ਬਾਅਦ ਪਤੀ ਵੱਲੋਂ ਆਪਣੀ ਕ੍ਰੇਟਾ ਕਾਰ ਨੂੰ ਅੱ*ਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਲੁਧਿਆਣਾ ਵਾਸੀ ਇਹ ਜੋੜਾ ਆਪਣੇ ਰਿਸ਼ਤੇਦਾਰਾਂ ਦੇ ਇੱਕ ਗਰੁੱਪ ਨਾਲ ਖੱਜਿਆਰ ਆਇਆ ਸੀ ਅਤੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਮੰਗਲਵਾਰ ਦੇਰ ਰਾਤ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਤਕਰਾਰ ਹੋ ਗਈ। ਬਹਿਸ ਵਧਣ ਤੋਂ ਬਾਅਦ ਪਤੀ ਨੇ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕ੍ਰੇਟਾ ਕਾਰ ਨੂੰ ਅੱ*ਗ ਲਗਾ ਦਿੱਤੀ।

ਰਿਪੋਰਟਾਂ ਮੁਤਾਬਕ ਇਹ ਕਾਰ ਕਥਿਤ ਤੌਰ ‘ਤੇ ਵਿਆਹ ਸਮੇਂ ਦਾਜ ਵਿੱਚ ਮਿਲੀ ਸੀ ਅਤੇ ਝ*ਗੜੇ ਦਾ ਸਬੰਧ ਵੀ ਕਾਰ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਅੱ*ਗ ਲਗਾਉਣ ਦੇ ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰ ‘ਤੇ ਕੋਈ ਜਲਣਸ਼ੀਲ ਪਦਾਰਥ ਪਾ ਕੇ ਅੱ*ਗ ਲਗਾਈ ਗਈ, ਜਿਸ ਤੋਂ ਬਾਅਦ ਪਤੀ ਮੌਕੇ ਤੋਂ ਚਲਾ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਹੋਟਲ ਪਹੁੰਚੀ ਅਤੇ ਪਤਨੀ ਸਮੇਤ ਮੌਜੂਦ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ।

ਘਟਨਾ ਦੌਰਾਨ ਕਾਰ ਦੇ ਨੇੜੇ ਹੋਰ ਕੋਈ ਵਾਹਨ ਖੜ੍ਹਾ ਨਾ ਹੋਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਹੋਟਲ ਸਟਾਫ ਵੱਲੋਂ ਮਾਮਲੇ ਨੂੰ ਨਿੱਜੀ ਮਾਮਲਾ ਦੱਸਦਿਆਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਇਸ ਘਟਨਾ ਦੀ ਕਰੀਬ 30 ਸਕਿੰਟ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕ੍ਰੇਟਾ ਕਾਰ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਮੌਕੇ ‘ਤੇ ਮੌਜੂਦ ਲੋਕ ਹੋਰਨਾਂ ਨੂੰ ਕਾਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੰਦੇ ਨਜ਼ਰ ਆ ਰਹੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਅਸਲ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੀਤੀ ਜਾ ਸਕੇਗੀ।