ਅੱਗ ਕਿਵੇਂ ਲੱਗੀ ਅਤੇ ਮੌਕੇ ’ਤੇ ਕੀ ਕੁਝ ਵਾਪਰਿਆ? ਪੂਰੀ ਜਾਣਕਾਰੀ ਪੁਲਿਸ/ਅਧਿਕਾਰੀਆਂ ਤੋਂ ਸੁਣੋ।
Punjab Desk: ਗੁਰਦੁਆਰਾ ਹੰਸਾਲੀ ਸਾਹਿਬ ਦੇ ਲੰਗਰ ਹਾਲ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਲੰਗਰ ਤਿਆਰ ਕਰਦੇ ਸਮੇਂ ਅੱਗ ਲੱਗੀ, ਜਿਸ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਮੁੱਢਲੀ ਜਾਣਕਾਰੀ ਮੁਤਾਬਕ ਅੱਗ ਭੱਠੀਆਂ ਅਤੇ ਗੈਸ ਸਿਲੰਡਰ ਦੀ ਪਾਈਪ ਤੋਂ ਲੱਗੀ। ਇਸ ਦੌਰਾਨ ਇੱਕ ਸਿਲੰਡਰ ਵਿੱਚ ਜ਼ੋਰਦਾਰ ਧ*ਮਾਕਾ ਵੀ ਹੋਇਆ। ਮੌਕੇ ’ਤੇ ਪਹਿਲਾਂ ਤੋਂ ਤਾਇਨਾਤ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।


















