ਉੱਤਰ ਪ੍ਰਦੇਸ਼: 07 Oct 2026 AJ DI Awaaj
National Desk : ਬੁੱਧਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ ’ਤੇ ਇੱਕ ਦਰਦਨਾਕ ਸੜਕ ਹਾ*ਦਸਾ ਵਾਪਰਿਆ। ਮਾਈਲਸਟੋਨ 97.5 ਨੇੜੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਹਾ*ਦਸੇ ਵਿੱਚ ਕਾਰ ਸਵਾਰ ਤਿੰਨ ਕ੍ਰਿਕਟ ਖਿਡਾਰੀਆਂ ਦੀ ਮੌ*ਤ ਹੋ ਗਈ, ਜਦਕਿ ਤਿੰਨ ਹੋਰ ਜ਼*ਖ਼ਮੀ ਹੋ ਗਏ।
ਮ੍ਰਿ*ਤਕਾਂ ਦੀ ਪਛਾਣ ਨਿੱਤਿਆ ਪ੍ਰਜਾਪਤੀ (22), ਇਰਫਾਨ ਅੰਸਾਰੀ (20) ਅਤੇ ਅਨਿਕੇਤ (24) ਵਜੋਂ ਹੋਈ ਹੈ। ਸਾਰੇ ਦੇਵਰੀਆ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਲਖਨਊ ਤੋਂ ਦੇਵਰੀਆ ਵਾਪਸ ਜਾ ਰਹੇ ਸਨ।
ਟੱ*ਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਜ਼*ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਣ ਲਈ UPEIDA ਦੇ ਕਰਮਚਾਰੀਆਂ ਅਤੇ ਰਾਹਗੀਰਾਂ ਦੀ ਮਦਦ ਲੈਣੀ ਪਈ। ਤਿੰਨਾਂ ਜ਼*ਖ਼ਮੀਆਂ ਨੂੰ ਅਯੁੱਧਿਆ ਮੈਡੀਕਲ ਕਾਲਜ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਹਾ*ਦਸੇ ਦੀ ਸੂਚਨਾ ਮਿਲਦੇ ਹੀ ਐਸਡੀਐਮ ਪ੍ਰਭਾਤ ਸਿੰਘ, ਪੁਲਿਸ ਅਤੇ UPEIDA ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਿਸ ਨੇ ਮ੍ਰਿ*ਤਕਾਂ ਦੀਆਂ ਲਾ*ਸ਼ਾਂ ਕਬਜ਼ੇ ਵਿੱਚ ਲੈ ਕੇ ਪੋਸ*ਟਮਾਰ*ਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾ*ਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।



















