ਚੰਡੀਗੜ੍ਹ 22 Nov 2025 AJ DI Awaaj
Chandigarh Desk : ਸੈਕਟਰ-17 ਵਿੱਚ ਸ਼ੁੱਕਰਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਹੋਇਆ। ਤੇਜ਼ ਰਫ਼ਤਾਰ ਬਾਇਕ ਬੇਕਾਬੂ ਹੋ ਕੇ ਫੁੱਟਪਾਥ ਨਾਲ ਟਕਰਾ ਗਈ, ਜਿਸ ਵਿੱਚ 16 ਸਾਲ ਦੇ ਵਿਵੇਕ ਕੁਮਾਰ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਉਸਦੇ ਦੋ ਦੋਸਤ ਰਾਜੂ (17) ਅਤੇ ਰਾਹੁਲ (18) ਜ਼ਖ਼*ਮੀ ਹੋਏ। ਤਿੰਨੇ ਪਿੰਜੌਰ ਦੇ ਰਹਿਣ ਵਾਲੇ ਸਨ ਅਤੇ ਰਾਤ ਨੂੰ ਚੰਡੀਗੜ੍ਹ ਵਿੱਚ ਪਾਰਟੀ ਕਰਕੇ ਵਾਪਸ ਘਰ ਜਾ ਰਹੇ ਸਨ।
ਹਾਦਸਾ ਕਿਵੇਂ ਹੋਇਆ?
ਸਵੇਰੇ 4.30 ਵਜੇ ਤਿੰਨੇ ਕ੍ਰਿਕਟ ਸਟੇਡਿਅਮ ਚੌਂਕ ਤੋਂ ਸੈਕਟਰ-22 ਦੀ ਤਰਫ਼ ਜਾ ਰਹੇ ਸਨ। ਇਸ ਦੌਰਾਨ ਬਾਇਕ ਬੇਕਾਬੂ ਹੋ ਕੇ ਫੁੱਟਪਾਥ ਨਾਲ ਟਕਰਾ ਗਈ। ਹਾਦਸੇ ਵੇਲੇ ਤਿੰਨਾਂ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ, ਜਿਸ ਕਰਕੇ ਸਿਰ ‘ਤੇ ਗੰਭੀਰ ਚੋਟ ਲੱਗਣ ਨਾਲ ਵਿਵੇਕ ਦੀ ਮੌ*ਤ ਹੋ ਗਈ। ਬਾਇਕ ਵਿਵੇਕ ਚਲਾ ਰਿਹਾ ਸੀ ਅਤੇ ਦੋਨੋਂ ਦੋਸਤ ਪਿੱਛੇ ਬੈਠੇ ਸਨ।
ਜ਼ਖ਼*ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ
ਰਾਹਗੀਰ ਦੀ ਸੂਚਨਾ ‘ਤੇ PCR ਟੀਮ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਵਿਵੇਕ ਨੂੰ ਮ੍ਰਿ*ਤ ਘੋਸ਼ਿਤ ਕਰ ਦਿੱਤਾ। ਗੰਭੀਰ ਜ਼ਖ਼*ਮੀ ਰਾਹੁਲ ਨੂੰ PGI ਰੈਫਰ ਕੀਤਾ ਗਿਆ, ਜਦਕਿ ਰਾਜੂ ਨੂੰ ਹਲਕੀਆਂ ਚੋਟਾਂ ਆਈਆਂ ਅਤੇ ਉਹ ਇਲਾਜ ਤੋਂ ਪਹਿਲਾਂ ਹੀ ਚਲਾ ਗਿਆ।
ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ ਵਿਵੇਕ
ਪੁਲਿਸ ਜਾਂਚ ਵਿਚ ਪਤਾ ਲੱਗਾ ਕਿ ਵਿਵੇਕ ਪਿੰਜੌਰ ਵਿੱਚ ਇੱਕ ਡੇਅਰੀ ‘ਤੇ ਕੰਮ ਕਰਦਾ ਸੀ ਅਤੇ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਸੀ। ਬਾਇਕ ਉਸਦੇ ਦੋਸਤ ਕਰਣ ਦੀ ਸੀ, ਜੋ ਰਾਤ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਲੈ ਕੇ ਆਇਆ ਸੀ। ਪੁਲਿਸ ਦੇ ਮੁਤਾਬਕ ਹਾਦਸਾ ਤੇਜ਼ ਰਫ਼ਤਾਰ ਅਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਾਰਨ ਹੋਇਆ।
ਹੈਲਮੈਟ ਜਾਗਰੂਕਤਾ ਮੁਹਿੰਮ
‘ਹੀਰੋਗੀਰੀ ਹੈਲਮੈਟ ਪਾਉਣ ਵਿੱਚ ਹੈ’ ਮੁਹਿੰਮ ਹੇਠ ਲੋਕਾਂ ਨੂੰ ਹੈਲਮੈਟ ਪੈਨਣ ਲਈ ਜਾਗਰੂਕ ਕਰ ਰਿਹਾ ਹੈ। ਟ੍ਰੈਫ਼ਿਕ SSP ਸੁਮੇਰ ਪ੍ਰਤਾਪ ਸਿੰਘ ਨੇ ਅਪੀਲ ਕੀਤੀ ਹੈ ਕਿ ਬਾਇਕ ਚਲਾਉਂਦੇ ਸਮੇਂ ਹੈਲਮੈਟ ਜ਼ਰੂਰ ਪਾਓ, ਟਰਿੱਪਲ ਰਾਈਡਿੰਗ ਤੋਂ ਬਚੋ ਅਤੇ ਤੇਜ਼ ਰਫ਼ਤਾਰ ਨਾ ਲਵੋ।
ਪਹਿਲਾਂ ਵੀ ਹੋ ਚੁੱਕੀਆਂ ਹਨ ਮੌ*ਤਾਂ
23 ਅਗਸਤ ਨੂੰ ਵੀ ਸੈਕਟਰ-40/41 ਲਾਈਟ ਪੌਇੰਟ ‘ਤੇ ਟਰਿੱਪਲ ਰਾਈਡਿੰਗ ਅਤੇ ਬਿਨਾਂ ਹੈਲਮੈਟ ਕਾਰਨ ਦੋ ਨੌਜਵਾਨਾਂ ਦੀ ਮੌ*ਤ ਹੋਈ ਸੀ, ਜਦਕਿ ਹੈਲਮੈਟ ਪਾਇਆ ਹੋਇਆ ਤੀਜਾ ਨੌਜਵਾਨ ਬਚ ਗਿਆ ਸੀ।
ਇਹ ਹਾਦਸਾ ਫਿਰ ਸਾਬਤ ਕਰਦਾ ਹੈ—
ਹੈਲਮੈਟ ਜ਼ਿੰਦਗੀ ਬਚਾਉਂਦਾ ਹੈ, ਲਾਪਰਵਾਹੀ ਜਾਨ ਲੈ ਲੈਂਦੀ ਹੈ।














