ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ

2

ਹੁਸ਼ਿਆਰਪੁਰ, 17 ਅਗਸਤ 2026 AJ DI Awaaj

Punjab Desk   : ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਅਤੇ ਖਾਦਾਂ ਨਾਲ ਕਿਸੇ ਵੀ ਕਿਸਮ ਦੀ ਟੈਗਿੰਗ ਨੂੰ ਰੋਕਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖਾਦ ਨਾਲ ਸਬੰਧਤ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਦੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਇਸ ਸਬੰਧੀ ਕਿਸਾਨਾਂ ਨੂੰ ਖਾਦ ਜਾਂ ਹੋਰ ਖੇਤੀਬਾੜੀ ਇਨਪੁਟ ਖਰੀਦਦੇ ਸਮੇਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ, ਤਾਂ ਜੋ ਗੈਰ-ਮਿਆਰੀ ਖਾਦ ਜਾਂ ਹੋਰ ਇਨਪੁਟ ਦੀ ਖਰੀਦ ਵਿੱਚ ਹੋਣ ਵਾਲੀ ਧੋਖਾਧੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਰੇ ਬਲਾਕਾਂ ਵਿੱਚ ਤਾਇਨਾਤ ਖੇਤੀਬਾੜੀ ਅਫ਼ਸਰਾਂ ਨੂੰ ਕਿਸਾਨਾਂ ਨੂੰ ਮਿਆਰੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਖਾਦਾਂ ਦੀ ਗੁਣਵੱਤਾ ਦੀ ਜਾਂਚ ਲਈ ਲੋੜੀਂਦੇ ਸੈਂਪਲ ਲੈਣ ਅਤੇ ਕਿਸੇ ਵੀ ਸ਼ਿਕਾਇਤ ਦੇ ਪ੍ਰਾਪਤ ਹੋਣ ’ਤੇ ਉਸ ਦਾ ਤੁਰੰਤ ਢੁੱਕਵਾਂ ਨਿਪਟਾਰਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਹਰਮਨਦੀਪ ਸਿੰਘ ਨੂੰ ਹੈਲਪਲਾਈਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਮੋਬਾਈਲ ਨੰਬਰ 88720-26516 ਹੈ। ਇਸੇ ਤਰ੍ਹਾਂ ਬਲਾਕ ਪੱਧਰ ’ਤੇ ਗੜ੍ਹਸ਼ੰਕਰ ਤੋਂ ਸੁਖਜਿੰਦਰ ਪਾਲ 88720-06795, ਮਾਹਿਲਪੁਰ ਤੋਂ ਗੁਰਿੰਦਰ ਸਿੰਘ 79865-17309, ਹੁਸ਼ਿਆਰਪੁਰ-1 ਤੋਂ ਗੁਰਕਿਰਪਾਲ ਸਿੰਘ 90563-60415, ਹੁਸ਼ਿਆਰਪੁਰ-2 ਤੋਂ ਧਰਮਵੀਰ ਸ਼ਾਰਦ 98588-66947, ਭੂੰਗਾ ਤੋਂ ਸੰਦੀਪ ਸਿੰਘ 98761-96210, ਮੁਕੇਰੀਆਂ ਤੋਂ ਕੰਵਲਦੀਪ ਸਿੰਘ 94171-74971, ਦਸੂਹਾ ਅਤੇ ਹਾਜੀਪੁਰ ਤੋਂ ਅਵਤਾਰ ਸਿੰਘ ਨਰ 98550-03462, ਟਾਂਡਾ ਤੋਂ ਲਵਜੀਤ ਸਿੰਘ 99157-57742 ਅਤੇ ਤਲਵਾੜਾ ਤੋਂ ਅਜਰ ਸਿੰਘ ਕੰਵਰ 94632-04351 ਨੂੰ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ ਖਰੀਦਦੇ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਖਾਦ ਦੀ ਟੈਗਿੰਗ ਜਾਂ ਕਿਸੇ ਹੋਰ ਕਿਸਮ ਦੀ ਬੇਨਿਯਮੀ ਸਾਹਮਣੇ ਆਉਣ ’ਤੇ ਤੁਰੰਤ ਸਬੰਧਤ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਮਾਮਲੇ ਦਾ ਸਮੇਂ ਸਿਰ ਢੁੱਕਵਾਂ ਨਿਪਟਾਰਾ ਕੀਤਾ ਜਾ ਸਕੇ।