10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਯੋਜਨਾਂ ਦੇ ਕਾਰਡ ਵੰਡੇ

1

ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 26 ਸਤੰਬਰ 2026 AJ DI Awaaj

Punjab Desk :    ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਚੀਮਾ ਖੁੱਡੀ ਅਤੇ ਮਠੋਲਾ ਵਿਖੇ ਆਮ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਕਾਰਡ ਲਾਭਪਾਤਰੀਆਂ ਨੂੰ ਵੰਡੇ ਗਏ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ।

ਇਸ ਮੌਕੇ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਹ ਸਿਹਤ ਯੋਜਨਾ ਕਾਰਡ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਵੱਡਾ ਸਹਾਰਾ ਬਣਨਗੇ, ਜਿਸ ਨਾਲ ਹੁਣ ਕੋਈ ਵੀ ਵਿਅਕਤੀ ਇਲਾਜ ਦੇ ਖਰਚੇ ਕਰਕੇ ਚੰਗੀਆਂ ਸਿਹਤ ਸੇਵਾਵਾਂ ਤੋਂ ਵਾਂਝਾ ਨਹੀਂ ਰਹੇਗਾ।

ਉਨ੍ਹਾਂ ਕਿਹਾ ਕਿ ਕਾਰਡ ਧਾਰਕ ਸਰਕਾਰੀ ਦੇ ਨਾਲ-ਨਾਲ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣਗੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ ਨੂੰ ਹਰ ਹਾਲ ਪੂਰਾ ਕੀਤਾ ਗਿਆ ਹੈ।

ਇਸ ਮੌਕੇ ਨਿਰਮਲ ਸਿੰਘ ਨਿਮਾ, ਬੇਟਾ ਅਰਮਾਨ ਸਿੰਘ, ਮਨਦੀਪ ਚੀਮਾਂ, ਲਾਡੀ ਚੀਮਾ ਲਾਲੀ ਚੀਮਾਂ, ਸਰਪੰਚ ਕੁਲਵਿੰਦਰ ਕੌਰ ਸਮੂਹ ਮੈਂਬਰ ਪੰਚਾਇਤ ਤਰਸੇਮ ਸਿੰਘ ਅਤੇ ਪਿੰਡ ਮਠੋਲਾ ਤੋਂ ਬਲਜਿੰਦਰ ਸਿੰਘ ਸਰਪੰਚ ਰਿਆੜ, ਬਲਜੀਤ ਸਿੰਘ ਸਰਪੰਚ ਪੰਨੂੰ, ਰਣਜੀਤ ਸਿੰਘ ਰਿਆੜ ,ਮਹਿੰਦਰ ਸਿੰਘ ਹੋਲਦਾਰ, ਸਾਬ ਪ੍ਰੇਮ ਸਿੰਘ ਮੈਂਬਰ ਸੁਰਜੀਤ ਸਿੰਘ ਮੈਂਬਰ,ਡਾਕਟਰ ਅਮਰਜੀਤ ਸਿੰਘ ਧਾਲੀਵਾਲ, ਬਲਦੇਵ ਸਿੰਘ ਰਿਆੜ ,ਕਰਨੈਲ ਸਿੰਘ ਪੰਨੂ ,ਰਾਜਵਿੰਦਰ ਸਿੰਘ ਪੰਨੂ ,ਸੁਖਵਿੰਦਰ ਸਿੰਘ ਰਿਆੜ ,ਸਤਪਾਲ ਸਿੰਘ ਮੈਂਬਰ ,ਅਮਰਪ੍ਰੀਤ ਸਿੰਘ ,ਬਲਦੇਵ ਸਿੰਘ, ਸਬਕਾ ਸਰਪੰਚ ਗੁਰਦੀਪ ਸਿੰਘ ਮੈਂਬਰ, ਹਰਿੰਦਰ ਸਿੰਘ ਰਿਆੜ , ਸਰਬਜੀਤ ਸਿੰਘ ਪੰਨੂ ਸਮੂਹ ਪੰਚਾਇਤ ਪਿੰਡ ਮਠੋਲਾ ਹਾਜ਼ਰ ਸਨ।