ਫਾਜਿਲਕਾ 5 ਮਾਰਚ 2025 Aj Di Awaaj
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਫਾਜਿਲਕਾ ਵਿੱਚ 20 ਫਰਵਰੀ ਤੋਂ 31 ਮਾਰਚ 2025 ਤੱਕ ਇੱਕ ਵਿਸ਼ੇਸ਼ ਮੁਹਿੰਮ ਰਾਹੀਂ ਗੈਰ ਸੰਚਾਰੀ ਬਿਮਾਰੀਆਂ ਮੁੱਢਲੀ ਸਟੇਜ ਤੇ ਲੱਭਣ ਦੇ ਟੀਚੇ ਨਾਲ ਪੰਜਾਬ ਦੇ 30 ਸਾਲ ਤੋਂ ਵੱਧ ਸਾਰੇ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।ਇਸ ਮੁਹਿੰਮ ਅਧੀਨ ਸਿਹਤ ਵਿਭਾਗ ਫਾਜਿਲਕਾ ਵੱਲੋਂ ਡਾ ਐਰਿਕ ਅਤੇ ਡਾ ਕਵਿਤਾ ਸਿੰਘ ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਰੀਵਿਊ ਮੀਟਿੰਗ ਕੀਤੀ ਗਈ। ਇਸ ਸਮੇਂ ਸ੍ਰੀ ਰਾਜੇਸ਼ ਕੁਮਾਰ ਜਿਲ੍ਹਾ ਪ੍ਰੋਗ੍ਰਾਮ ਮੈਨੇਜਰ ਅਤੇ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਵੀ ਸਮੂਲੀਅਤ ਕੀਤੀ।
ਇਸ ਮੌਕੇ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਸਬੰਧੀ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਤਾਂ ਜੋ ਇਸ ਮੁਹਿੰਮ ਅਧੀਨ 30 ਸਾਲ ਤੋਂ ਵੱਧ ਦੀ ਉਮਰ ਦੇ ਵਿਅਕਤੀਆਂ ਦੀ ਸਕਰੀਨਿੰਗ ਕਰਕੇ ਕੈਂਸਰ (ਓਰਲ, ਛਾਤੀ ਅਤੇ ਸਰਵਾਈਕਲ), ਬਲੱਡ ਪ੍ਰੈਸ਼ਰ, ਸ਼ੂਗਰ, ਬ੍ਰੇਨ ਸਟੋ੍ਰਕ ਅਤੇ ਦਿਲ ਦੇ ਦੌਰੇ ਦੇ ਮਰੀਜ਼ ਮੁੱਢਲੀ ਸਟੇਜ ਤੇ ਲੱਭੇ ਜਾ ਸਕਣ ਅਤੇ ਉਹਨਾਂ ਦਾ ਜਲਦੀ ਇਲਾਜ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਜਿਲ੍ਹੇ ਦੇ ਲਗਭਗ 4 ਲੱਖ ਵਿਅਕਤੀਆਂ ਨੂੰ ਕਵਰ ਕੀਤਾ ਜਾਣਾ ਹੈ।ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਉਹ ਆਪਣਾ ਅਤੇ ਆਪਣੇ ਪਰਿਵਾਰ ਦੇ 30 ਸਾਲ ਤੋਂ ਉਪਰ ਦੇ ਵਿਅਕਤੀ ਦੀ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਜਾ ਕੇ ਜਾਂਚ ਜਰੂਰ ਕਰਵਾਉਣ।ਇਸ ਸਮੇਂ ਰਾਜੇਸ਼ ਕੁਮਾਰ ਡੀ ਪੀ ਐਮ ਨੇ ਇਸ ਮੁਹਿੰਮ ਦੌਰਾਨ ਕੀਤੀ ਸਕਰੀਨਿੰਗ ਨੂੰ ਰੀਵਿਊ ਕੀਤਾ ਅਤੇ ਸਮੂਹ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਆਪਣੇ ਏਰੀਏ ਦੇ ਟੀਚੇ ਪੂਰੇ ਕਰਨ ਲਈ ਕਿਹਾ।
